ਤੀਆਂ ਦੇ ਮੇਲੇ ਮਹਿਲਾਵਾਂ ’ਚ ਆਤਮ-ਵਿਸ਼ਵਾਸ ਦੇ ਜਜ਼ਬੇ ਨੂੰ ਮਜ਼ਬੂਤ ਕਰਦੇ ਹਨ- ਡਾ. ਗੁਰਪ੍ਰੀਤ ਕੌਰ ਮਾਨ
ਸੀਬਾ( SEABA) ਇੰਟਰਨੈਸ਼ਨਲ ਸਕੂਲ ਵੱਲੋਂ ਜੀਪੀਐਫ ਕੰਪਲੈਕਸ ਲਹਿਰਾਗਾਗਾ ਵਿੱਚ ਕਰਵਾਏ ਗਏ ‘ਤੀਆਂ ਸੀਬਾ ਦੀਆਂ-2025’ ਪ੍ਰੋਗਰਾਮ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਪਹੁੰਚੇ।
ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਕੁੜੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਵੱਧ ਮਿਹਨਤ ਕਰਕੇ ਸਮਾਜ ਵਿੱਚ ਵੱਡਾ ਯੋਗਦਾਨ ਪਾਉਣਾਂ ਚਾਹੀਦਾ ਹੈ। ਮੈਨੂੰ ਉਨ੍ਹਾਂ ਮਾਪਿਆਂ 'ਤੇ ਮਾਣ ਹੈ ਜੋ ਆਪਣੀਆਂ ਧੀਆਂ ਨੂੰ ਮੁੰਡਿਆਂ ਨਾਲੋਂ ਵੱਧ ਮੌਕੇ ਪ੍ਰਦਾਨ ਕਰਦੇ ਹਨ।”
ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਨਾ ਸਿਰਫ਼ ਸਭਿਆਚਾਰਕ ਰੰਗਤ ਨੂੰ ਉਜਾਗਰ ਕਰਦੇ ਹਨ, ਸਗੋਂ ਮਹਿਲਾਵਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਇਸ ਮੌਕੇ ਉਹਨਾਂ ਖੇਡਾਂ ਦੇ ਮੱਲਾਂ ਮਾਰਨ ਵਾਲੇ ਸੀਬਾ ਦੀਆਂ ਵਿਦਿਆਰਥਣਾਂ ਦਾ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਆਗਾਜ਼ ਚੰਨ ਵੇ ਕਿ ਸ਼ੌਂਕਣ ਮੇਲੇ ਦੀ, ਕਾਲਾ ਡੋਰੀਆ, ਘੜਾ ਵੱਜਦਾ, ਸੂਹੇ ਵੇ ਚੀਰੇ ਵਾਲਿਆ ਵਰਗੇ ਲੋਕ ਗੀਤ ਗਾ ਕੇ ਕੀਤੀ ਗਿਆ। ਲਹਿੰਗੇ, ਘੱਗਰੇ ਅਤੇ ਸੂਟਾਂ ਵਿੱਚ ਸੱਜੀਆਂ ਕੁੜੀਆਂ ਨੇ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ। ਪੰਡਾਲ ਵਿੱਚ ਮਹਿੰਦੀ, ਚਰਖੇ, ਮਧਾਣੀਆਂ, ਫੁਲਕਾਰੀਆਂ ਅਤੇ ਕਿਕਲੀ ਦੀਆਂ ਸਟਾਲਾਂ ਉੱਪਰ ਭਾਰੀ ਇਕੱਠ ਰਿਹਾ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਜਿਹੜੇ ਘਰਾਂ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਮਿਲਦਾ ਉੱਥੇ ਸੁੱਖ ਅਤੇ ਤਰੱਕੀ ਨਹੀਂ ਹੋ ਸਕਦੀ ਉਨ੍ਹਾਂ ਨੇ ਲਹਿਰਾਗਾਗਾ ਦੇ ਇੰਜਨੀਅਰਿੰਗ ਕਾਲਜ ਅਤੇ ਸੁਨਾਮ ਲਹਿਰਾਗਾਗਾ ਰੋਡ ਨੂੰ ਵਨ ਵੇ ਬਣਾਉਣ ਦੀ ਮੰਗ ਵੀ ਰੱਖੀ।
ਸਕੂਲ ਸਟਾਫ ਵੱਲੋਂ ਸ਼੍ਰੀਮਤੀ ਸੀਮਾ ਇਸ ਮੌਕੇ ਜੀਪੀਐਫ ਕਮੇਟੀ ਦੇ ਜਸ਼ ਪੇਂਟਰ ਅਤੇ ਸਨਾਤਨ ਧਰਮ ਉਤਸਵ ਅਤੇ ਵੈਲਫੇਅਰ ਕਮੇਟੀ ਵੱਲੋਂ ਡਾਕਟਰ ਮਾਨ ਨੂੰ ਸਨਮਾਨਿਤ ਕੀਤਾ ਗਿਆ।