ਪੰਜਾਬ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿਚ ਚੋਣ ਅਮਲੇ ਦੀਆਂ ਡਿਊਟੀਆਂ ਦੂਰ-ਦਰਾਡੇ ਬਲਾਕਾਂ ਵਿੱਚ ਲਗਾਉਣ ਤੋਂ ਅਧਿਆਪਕ ਜਥੇਬੰਦੀਆਂ ਕਾਫ਼ੀ ਖਫ਼ਾ ਹਨ। ਅੱਜ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ-ਏਡੀਸੀ ਵਿਕਾਸ ਦੇ ਦਫ਼ਤਰ ਪੁੱਜ ਕੇ ਰੋਸ ਜਤਾਇਆ ਗਿਆ ਅਤੇ ਤੁਰੰਤ ਚੋਣ ਡਿਊਟੀਆਂ ਉਹਨ੍ਹਾਂ ਦੇ ਰਿਹਾਇਸ਼ੀ ਜਾਂ ਪੋਸਟਿੰਗ ਵਾਲੇ ਬਲਾਕਾਂ ਵਿਚ ਲਗਾਉਣ ਦੀ ਮੰਗ ਕੀਤੀ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੇਵੀ ਦਿਆਲ, ਸੁਖਵਿੰਦਰ ਗਿਰ, ਕ੍ਰਿਸ਼ਨ ਸਿੰਘ ਦੁੱਗਾਂ, ਬਰਿੰਦਰਜੀਤ ਸਿੰਘ ਬਜਾਜ, ਜੋਤਿੰਦਰ ਸਿੰਘ ਅਤੇ ਦਾਤਾ ਸਿੰਘ ਨਮੋਲ ਨੇ ਮੰਗ ਕੀਤੀ ਗਈ ਕੀਤੀ ਹੈ ਕਿ ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਤੇ ਬੀਐਲਓ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਸਰਦੀਆਂ ਦੇ ਮੱਦੇਨਜ਼ਰ ਚੋਣ ਮਾਮਲੇ ਲਈ ਰਹਿਣ ਤੇ ਖਾਣ-ਪੀਣ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਚੋਣ ਸਮਗਰੀ ਪੂਰੀ ਗਿਣਤੀ ਵਿੱਚ ਦਿੱਤੀ ਜਾਵੇ ਅਤੇ ਸਮਾਨ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾਵੇ। ਇਸ ਮੌਕੇ ਬਾਰਾ ਸਿੰਘ, ਸਰੇਸ਼ ਕਾਂਸਲ, ਗੁਰਸ਼ਰਨ ਸਿੰਘ, ਬਲਜੀਤ ਸਿੰਘ, ਕਮਲਜੀਤ ਸਿੰਘ, ਅਮਨ ਵਸਿਸਟ, ਰਾਜ ਸੈਣੀ, ਮੇਘ ਰਾਜ, ਜਗਦੀਸ਼ ਗੱਗੜਪੁਰ, ਵਿਸ਼ਾਲ ਸ਼ਰਮਾ, ਅਮਨਦੀਪ ਪਾਪੜ੍ਹਾ, ਬਲਕਾਰ ਡੂੰਡੀਆਂ ਅਤੇ ਹੋਰ ਅਧਿਆਪਕ ਮੌਜੂਦ ਸਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਡਿਊਟੀਆਂ ਲਾਉਣ ਦੇ ਮਾਮਲੇ ਨੂੰ ਲੈ ਕੇ ਡੈਮੋਕਰੈਟਿਕ ਟੀਚਰਜ਼ ਫਰੰਟ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਅਤੇ ਗੁਰਜੀਤ ਸਿੰਘ ਘੱਗਾ ਦੀ ਅਗਵਾਈ ਹੇਠ ਅੱਜ ਇਥੇ ਇੱਕ ਵਫ਼ਦ ਨੇ ਐੱਸ ਡੀ ਐੱਮ ਸੁਖਪਾਲ ਸਿੰਘ ਨਾਲ ਮੁਲਾਕਾਤ ਕੀਤੀ।

