ਵਿਦਿਆਰਥੀਆਂ ਨੇ ਨਲਾਸ ਵਿੱਚ ਬੂਟੇ ਲਾਏ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਅਤੇ ਐੱਨ ਸੀ ਸੀ ਆਰਮੀ ਵਿੰਗ ਵੱਲੋਂ ਪਿੰਡ ਨਲਾਸ ਖ਼ੁਰਦ ਵਿੱਚ ਬੂਟੇ ਲਗਾਏ ਗਏ। ਇਹ ਮੁਹਿੰਮ ਕਾਮਰਸ ਵਿਭਾਗ ਦੇ ਮੁਖੀ ਡਾ. ਜੈਦੀਪ ਸਿੰਘ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਅਗਵਾਈ ਹੇਠ ਚਲਾਈ...
Advertisement
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਅਤੇ ਐੱਨ ਸੀ ਸੀ ਆਰਮੀ ਵਿੰਗ ਵੱਲੋਂ ਪਿੰਡ ਨਲਾਸ ਖ਼ੁਰਦ ਵਿੱਚ ਬੂਟੇ ਲਗਾਏ ਗਏ। ਇਹ ਮੁਹਿੰਮ ਕਾਮਰਸ ਵਿਭਾਗ ਦੇ ਮੁਖੀ ਡਾ. ਜੈਦੀਪ ਸਿੰਘ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਅਗਵਾਈ ਹੇਠ ਚਲਾਈ ਗਈ। ਪ੍ਰਿੰਸੀਪਲ ਰਿਤੂ ਅਰੋੜਾ ਤੇ ਸਮਾਜ ਸੇਵੀ ਨਵਦੀਪ ਸਿੰਘ ਨੇ ਕਾਲਜ ਟੀਮ ਦਾ ਸਵਾਗਤ ਕੀਤਾ। ਕਾਲਜ ਦੇ 50 ਐੱਨ ਸੀ ਸੀ ਕੈਡੇਟਸ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਤਰਨਜੀਤ ਸਿੰਘ, ਡਾ. ਸ਼ੇਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਰਿਤੂ ਡਾਵਰਾ, ਆਂਚਲ ਸੈਣੀ ਅਤੇ ਮਨਦੀਪ ਸਿੱਧੂ ਨੇ ਸ਼ਿਰਕਤ ਕੀਤੀ।
Advertisement
Advertisement
×

