ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਤੇ ਕਰਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਮੂਨਕ (ਕਰਮਵੀਰ ਸਿੰਘ ਸੈਣੀ): ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਦੇ ਬਾਰ੍ਹਵੀਂ ਕਲਾਸ ਦੇ ਕਮਰਸ ਦੇ ਵਿਦਿਆਰਥੀ ਸਿਮਰਨ ਨੇ 95.2 ਫੀਸਦੀ, ਖੁਸ਼ ਸਿੰਗਲਾ ਨੇ 95 ਫੀਸਦੀ, ਪਰੀ ਅਗਰਵਾਲ ਨੇ 92 ਫੀਸਦੀ, ਨਵਿੰਦਰ ਨੇ 91 ਫੀਸਦੀ, ਪਵਨੀਤ ਨੇ 90 ਫੀਸਦੀ ਅੰਕ ਹਾਸਿਲ ਕੀਤੇ। ਇਸੇ ਤਰ੍ਹਾਂ ਆਰਟਸ ਵਿੱਚੋਂ ਜੈਸਮੀਨ ਨੇ 93 ਫੀਸਦੀ ਨੰਬਰ ਹਾਸਿਲ ਕੀਤੇ। ਦਸਵੀਂ ਕਲਾਸ ਵਿੱਚੋਂ ਪੁਸ਼ਪ, ਭਾਵਨਾ, ਕੀਰਤਨ, ਅਵਨੀ, ਅਸ਼ਮੀਤ ਅਤੇ ਦੀਆ ਨੇ 90 ਫੀਸਦੀ ਤੋਂ ਵੀ ਜ਼ਿਆਦਾ ਨੰਬਰ ਹਾਸਿਲ ਕੀਤੇ। ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 90 ਫੀਸਦੀ ਤੋਂ ਉੱਪਰ ਹੀ ਰਹੇ ਹਨ। ਸਕੂਲ ਦੇ ਚੇਅਰਮੈਨ ਸੁਰੇਸ਼ ਮਿੱਤਲ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਕਰਨਲ ਪਬਲਿਕ ਸਕੂਲ ਚੂੜਲ ਕਲਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ। 12ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਨੀਅਤੀ 92% (ਸਾਇੰਸ) ਹਰਮਨ ਕੌਰ 86% (ਕਮਰਸ) ਅਤੇ ਆਰਟਸ ਦੇ ਵਿਦਿਆਰਥੀ ਵੀ ਪਿੱਛੇ ਨਹੀਂ ਰਹੇ। ਮਹਿਕਦੀਪ ਕੌਰ 86% (ਆਰਟਸ) ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਸਿਮਰਨ ਕੌਰ ਨੇ 90% , ਸ਼ੁਭਦੀਪ ਸਿੰਘ 84% , ਜੱਸੀ ਕੌਰ 82% ਨੇ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾ ਸਕੂਲ ਦੇ ਬਾਕੀ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ) ਓ. ਪੀ ਰਾਠੀ ਅਤੇ ਪ੍ਰਿਸੀਪਲ ਸੰਜੀਵ ਡਬਰਾਲ ਨੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।