ਵਿਦਿਆਰਥਣ ਨੇ ਐੱਸਐੱਸਪੀ ਨਾਲ ਸਮਾਂ ਬਿਤਾਇਆ
ਸੰਦੌੜ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ ’ਚੋਂ ਜ਼ਿਲ੍ਹਾ ਮਾਲੇਰਕੋਟਲਾ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਕੂਲ ਆਫ ਐਮੀਨੈਂਸ ਸੰਦੌੜ ਦੀ ਵਿਦਿਆਰਥਣ ਜਸਨੀਤ ਕੌਰ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਪ੍ਰੋਗਰਾਮ ‘ਇਕ ਦਿਨ ਐੱਸਐੱਸਪੀ ਸੰਗ’ ਤਹਿਤ ਜ਼ਿਲ੍ਹਾ ਪੁਲੀਸ...
Advertisement
ਸੰਦੌੜ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ ’ਚੋਂ ਜ਼ਿਲ੍ਹਾ ਮਾਲੇਰਕੋਟਲਾ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਕੂਲ ਆਫ ਐਮੀਨੈਂਸ ਸੰਦੌੜ ਦੀ ਵਿਦਿਆਰਥਣ ਜਸਨੀਤ ਕੌਰ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਪ੍ਰੋਗਰਾਮ ‘ਇਕ ਦਿਨ ਐੱਸਐੱਸਪੀ ਸੰਗ’ ਤਹਿਤ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨਾਲ ਸਮਾਂ ਬਿਤਾਅ ਕੇ ਪੁਲੀਸ ਪ੍ਰਸ਼ਾਸਨਿਕ ਦੇ ਕੰਮ ਕਾਜ ਬਾਰੇ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਜਸਨੀਤ ਕੌਰ ਨੇ ਦਸਵੀਂ ਜਮਾਤ ’ਚੋਂ 624 ਅੰਕ ਲੈ ਕੇ ਮਾਲੇਰਕੋਟਲਾ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣ ਜਸਨੀਤ ਕੌਰ ਨੇ ਦੱਸਿਆ ਕਿ ਐੱਸਐੱਸਪੀ ਦਫਤਰ ਵਿਚ ਉਸ ਨੇ ਪੁਲੀਸ ਵਿਭਾਗ ਦੇ ਵੱਖ-ਵੱਖ ਕੇਂਦਰ ਕੰਟਰੋਲ ਰੂਮ, ਸਾਈਬਰ ਸੁਰੱਖਿਆ ਸੈੱਲ, ਮਹਿਲਾ ਸੈੱਲ, ਸਾਂਝ ਕੇਂਦਰ ਤੇ ਹਿਰਾਸਤ ਸੈੱਲ ਦਾ ਦੌਰਾ ਕੀਤਾ। ਵਿਦਿਆਰਥਣ ਨੇ ਕਿਹਾ ਕਿ ਐੱਸਐੱਸਪੀ ਗਗਨਅਜੀਤ ਸਿੰਘ ਨੇ ਨਾ ਸਿਰਫ ਪੁਲੀਸ ਦੇ ਕੰਮਕਾਜ ਬਾਰੇ ਦੱਸਿਆ ਸਗੋਂ ਆਪਣੇ ਨਿੱਜੀ ਜੀਵਨ ਅਤੇ ਆਈਪੀਐੱਸ ਬਣਨ ਦਾ ਤਜਰਬਾ ਸਾਂਝਾ ਕੀਤਾ। ਪ੍ਰਿੰਸੀਪਲ ਦਲਬੀਰ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। -ਪੱਤਰ ਪ੍ਰੇਰਕ
Advertisement
Advertisement