ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ
ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਗਦਰੀ ਗੁਲਾਬ ਕੌਰ ਦੇ 100 ਸਾਲਾ ਸ਼ਹਾਦਤ ਵਰ੍ਹੇ ਨੂੰ ਸਮਰਪਿਤ 7ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤਿੰਨ ਪ੍ਰੀਖਿਆ ਕੇਂਦਰਾਂ ਲੌਂਗੋਵਾਲ, ਬਡਬਰ ਅਤੇ ਨਮੋਲ ਦੇ ਸਕੂਲਾਂ ਵਿਚ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿਚ ਹੋਈ। ਤਿੰਨੋਂ ਕੇਂਦਰਾਂ ਦੀ ਨਿਗਰਾਨੀ ਸੀਨੀਅਰ...
Advertisement
ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਗਦਰੀ ਗੁਲਾਬ ਕੌਰ ਦੇ 100 ਸਾਲਾ ਸ਼ਹਾਦਤ ਵਰ੍ਹੇ ਨੂੰ ਸਮਰਪਿਤ 7ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤਿੰਨ ਪ੍ਰੀਖਿਆ ਕੇਂਦਰਾਂ ਲੌਂਗੋਵਾਲ, ਬਡਬਰ ਅਤੇ ਨਮੋਲ ਦੇ ਸਕੂਲਾਂ ਵਿਚ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿਚ ਹੋਈ। ਤਿੰਨੋਂ ਕੇਂਦਰਾਂ ਦੀ ਨਿਗਰਾਨੀ ਸੀਨੀਅਰ ਆਗੂਆਂ ਬਲਬੀਰ ਲੌਂਗੋਵਾਲ, ਜੁਝਾਰ ਲੌਂਗੋਵਾਲ ਅਤੇ ਕਮਲਜੀਤ ਵਿੱਕੀ ਵਲੋਂ ਕੀਤੀ ਗਈ। ਤਿੰਨੋਂ ਆਗੂਆਂ ਵਲੋਂ ਵਿਦਿਆਰਥੀਆਂ ਨਾਲ ਵਿਗਿਆਨਕ ਅਤੇ ਤਰਕਸ਼ੀਲ ਵਿਚਾਰਧਾਰਾ ਉਪਰ ਗੱਲਬਾਤ ਵੀ ਕੀਤੀ ਗਈ। ਨਿਗਰਾਨ ਜੁਝਾਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਭਾਵੇਂ ਹੜ੍ਹਾਂ ਕਾਰਨ ਇਹ ਪ੍ਰੀਖਿਆ 29 ਅਤੇ 31 ਅਗਸਤ ਨੂੰ ਨਹੀਂ ਹੋ ਸਕੀ ਸੀ ਪਰੰਤੂ ਹੁਣ ਇਹ ਦੋ ਦਿਨਾਂ ਵਿਚ ਪ੍ਰੀਖਿਆ ਹੋ ਰਹੀ ਹੈ।
Advertisement
Advertisement
×