ਐੱਸਐੱਸਪੀ ਨੇ ਨਸ਼ਾ ਵਿਰੋਧੀ ਕਮੇਟੀ ਦੀ ਪਿੱਠ ਥਾਪੜੀ
ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਸ਼ੇਰਪੁਰ ਦੀ ਨਸ਼ਾ ਵਿਰੋਧੀ ਕਮੇਟੀ ਨੂੰ ਦੋ ਸਾਲ ਤੋਂ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਜ਼ਿਕਰਯੋਗ ਕਾਰਜਾਂ ਲਈ ਪਿੱਠ ਥਾਪੜਦਿਆਂ ਕਾਨੂੰਨ ਦੇ ਦਾਇਰੇ ਅੰਦਰ ਰਹਿਕੇ ਕਮੇਟੀ ਦੇ ਸਮੂਹ ਨੌਜਵਾਨ ਮੈਂਬਰਾਂ ਨੂੰ ਨਸ਼ਿਆਂ ਵਿਰੁੱਧ ਆਪਣੀ ਬਣਦੀ...
Advertisement
ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਸ਼ੇਰਪੁਰ ਦੀ ਨਸ਼ਾ ਵਿਰੋਧੀ ਕਮੇਟੀ ਨੂੰ ਦੋ ਸਾਲ ਤੋਂ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਜ਼ਿਕਰਯੋਗ ਕਾਰਜਾਂ ਲਈ ਪਿੱਠ ਥਾਪੜਦਿਆਂ ਕਾਨੂੰਨ ਦੇ ਦਾਇਰੇ ਅੰਦਰ ਰਹਿਕੇ ਕਮੇਟੀ ਦੇ ਸਮੂਹ ਨੌਜਵਾਨ ਮੈਂਬਰਾਂ ਨੂੰ ਨਸ਼ਿਆਂ ਵਿਰੁੱਧ ਆਪਣੀ ਬਣਦੀ ਸਮਾਜਿਕ ਜ਼ਿੰਮੇਵਾਰ ਨਿਭਾਉਂਦੇ ਰਹਿਣ ਲਈ ਪ੍ਰੇਰਿਆ। ਐੱਸਐੱਸਪੀ ਸੰਗਰੂਰ ਨਾਲ ਮੁਲਾਕਾਤ ਕਰਕੇ ਵਾਪਸ ਪਰਤੇ ਨਸ਼ਾ ਛੁਡਾਉ ਕਮੇਟੀ ਸ਼ੇਰਪੁਰ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ ਨੇ ਦੱਸਿਆ ਕਿ ਅਗਸਤ 2023 ਤੋਂ ਉਹ ਸ਼ੇਰਪੁਰ ਅੰਦਰ ਚਿੱਟੇ ਦੇ ਕਾਲੇ ਧੰਦੇ ਵਿਰੁੱਧ ਲੜਾਈ ਲੜਦੇ ਆ ਰਹੇ ਹਨ ਜਿਸ ਸਬੰਧੀ ਹਮੇਸ਼ਾ ਹੀ ਉਤਸ਼ਾਹ ਵਿੱਚ ਵਾਧਾ ਕਰਦੇ ਆ ਰਹੇ ਐੱਸਐੱਸਪੀ ਸੰਗਰੂਰ ਸ੍ਰੀ ਚਾਹਲ ਨੇ ਬਿਨਾਂ ਮੰਗਿਆਂ ਹੀ ਇਸ ਵਾਰ ਕਮੇਟੀ ਨੂੰ 30 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ ਹੈ। ਸ੍ਰੀ ਬਿੰਦਾ ਨੇ ਕਿਹਾ ਅਜਿਹੀ ਨਿਵੇਕਲੀ ਪਹਿਲਕਦਮੀ ਮਗਰੋਂ ਨਸ਼ਿਆਂ ਵਿਰੁੱਧ ਡਟੇ ਨੌਜਵਾਨਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ।
Advertisement
Advertisement
×