DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਜ ਸੇਵੀ ਵੱਲੋਂ ਵਾਟਰ ਕੂਲਰ ਕੀਤਾ ਭੇਟ

ਸੰਦੌੜ: ਸਮਾਜ ਸੇਵਾ ਦੇ ਖੇਤਰ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਤਤਪਰ ਸੰਸਥਾ ‘ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ’ ਦੇ ਉਪਰਾਲੇ ਸਦਕਾ ਸਮਾਜ ਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਬਲਬੀਰ ਸਿੰਘ ਰੰਧਾਵਾ ਵੱਲੋਂ ਸੰਤ ਬਾਬਾ ਅਤਰ ਸਿੰਘ ਖ਼ਾਲਸਾ...
  • fb
  • twitter
  • whatsapp
  • whatsapp
featured-img featured-img
ਸਮਾਜ ਸੇਵੀ ਵੱਲੋਂ ਵਾਟਰ ਕੂਲਰ ਕੀਤਾ ਭੇਟ
Advertisement
ਸੰਦੌੜ: ਸਮਾਜ ਸੇਵਾ ਦੇ ਖੇਤਰ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਤਤਪਰ ਸੰਸਥਾ ‘ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ’ ਦੇ ਉਪਰਾਲੇ ਸਦਕਾ ਸਮਾਜ ਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਬਲਬੀਰ ਸਿੰਘ ਰੰਧਾਵਾ ਵੱਲੋਂ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿੱਚ ਵਾਟਰ ਕੂਲਰ ਭੇਟ ਕੀਤਾ ਗਿਆ। ਇਹ ਵਾਟਰ ਕੂਲਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖੁਰਦ ਵੱਲੋਂ ਕਾਲਜ ਦੇ ਪ੍ਰਬੰਧਕਾਂ ਨੂੰ ਸੌਂਪਿਆ ਗਿਆ। ਕਾਲਜ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਜਨਾਬ ਨੇ ਸਮਾਜਸੇਵੀ ਬਲਬੀਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਕਪਿਲ ਦੇਵ ਗੋਇਲ, ਬਲਬੀਰ ਸਿੰਘ ਰੰਧਾਵਾ, ਡਾ. ਹਰਮਨ ਸਿੰਘ, ਪ੍ਰੋ. ਸਵਰਨਜੀਤ ਸਿੰਘ, ਪ੍ਰੋ. ਸ਼ੇਰ ਸਿੰਘ, ਯੰਗ ਸਪੋਰਟਸ ਵੈੱਲਫੇਅਰ ਦੇ ਚੇਅਰਮੈਨ ਕੁਲਬੀਰ ਸਿੰਘ ਰਿੰਕਾ, ਪਰਮਿੰਦਰ ਸਿੰਘ ਥਿੰਦ ਤੇ ਕਿਰਨਦੀਪ ਸਿੰਘ ਖ਼ਾਲਸਾ ਤੋਂ ਇਲਾਵਾ ਕਾਲਜ ਸਟਾਫ਼ ਹਾਜ਼ਰ ਸੀ।-ਪੱਤਰ ਪ੍ਰੇਰਕਕੈਪਸਨ:- ਕਾਲਜ ਪ੍ਰਬੰਧਕਾਂ ਨੂੰ ਵਾਟਰ ਕੂਲਰ ਸੌਂਪਣ ਮੌਕੇ ਹਾਜ਼ਰ ਪਤਵੰਤੇ। -ਫੋਟੋ: ਚੀਮਾ

Advertisement

Advertisement
×