ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੁਕਾਨਦਾਰਾਂ ਵੱਲੋਂ ਓਵਰਬ੍ਰਿਜ ਦਾ ਵਿਰੋਧ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਧੂਰੀ ਸ਼ਹਿਰ ਦੇ ਲੋਕਾਂ ਦੀ ਟਰੈਫਿਕ ਸਮੱਸਿਆ ਦੇ ਮੱਦੇਨਜ਼ਰ ਤਕਰੀਬਨ 55 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਓਵਰਬ੍ਰਿਜ ਦਾ ਹੁਣ ਪ੍ਰਭਾਵਿਤ ਹੋਣ ਵਾਲੇ ਦੁਕਾਨਦਾਰਾਂ ਅਤੇ ਪੁਲ ਹੇਠਲੇ...
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਧੂਰੀ ਸ਼ਹਿਰ ਦੇ ਲੋਕਾਂ ਦੀ ਟਰੈਫਿਕ ਸਮੱਸਿਆ ਦੇ ਮੱਦੇਨਜ਼ਰ ਤਕਰੀਬਨ 55 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਓਵਰਬ੍ਰਿਜ ਦਾ ਹੁਣ ਪ੍ਰਭਾਵਿਤ ਹੋਣ ਵਾਲੇ ਦੁਕਾਨਦਾਰਾਂ ਅਤੇ ਪੁਲ ਹੇਠਲੇ ਰਿਹਾਇਸ਼ੀ ਲੋਕਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ, ਰੇਲ ਮੰਤਰੀ, ਰਾਜ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਓਵਰਬ੍ਰਿਜ ਦੀ ਥਾਂ ਅੰਡਰਬ੍ਰਿਜ ਬਣਾਏ ਜਾਣ ਦੀ ਮੰਗ ਕੀਤੀ ਹੈ।

ਧੂਰੀ ਦੇ ਪ੍ਰਭਾਵਿਤ ਮੋਹਤਬਰਾਂ ਸਾਧੂ ਸਿੰਘ, ਧਰਮਵੀਰ ਸਿੰਘ, ਮਾਧੁਰ ਸਿੰਗਲਾ, ਜਤਿੰਦਰ ਕੁਮਾਰ, ਵਰਿੰਦਰ, ਰਜਿਤ ਅਤੇ ਰਮੇਸ਼ ਕੁਮਾਰ ਨੇ ਚਿੱਠੀਆਂ ਲਿਖਣ ਅਤੇ ਦਰਜਨਾਂ ਦਸਤਖ਼ਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਓਵਰਬ੍ਰਿਜ ਜਿੱਥੇ ਦੁਕਾਨਦਾਰਾਂ ਦੇ ਉਜਾੜੇ ਦਾ ਕਾਰਨ ਬਣੇਗਾ, ਉੱਥੇ ਪੁਲ ਦੇ ਹੇਠਲੇ ਦੋਵੇਂ ਪਾਸਿਆਂ ’ਤੇ ਬਣੇ ਘਰਾਂ ਨੂੰ ਦਿਨ ਰਾਤ ਚੱਲਣ ਵਾਲੀ ਟਰੈਫਿਕ ਕਾਰਨ ਪ੍ਰੇਸ਼ਾਨੀ ਆਵੇਗੀ। ਆਗੂਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਇੱਥੇ ਅੰਡਰਬ੍ਰਿਜ ਪਾਸ ਹੋਇਆ ਸੀ ਜੋ ਘੱਟ ਖ਼ਰਚੇ ਨਾਲ ਬਣੇਗਾ ਅਤੇ ਉਨ੍ਹਾਂ ਧੂਰੀ ਪੁੱਜੇ ਮੁੱਖ ਮੰਤਰੀ ਨੂੰ ਓਵਰਬ੍ਰਿਜ ਸਬੰਧੀ ਪੁਨਰ-ਵਿਚਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

Advertisement

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਧੂਰੀ ਪੁੱਜੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰੇਲ ਵਿਭਾਗ ਕੋਲ ਧੂਰੀ ਓਵਰਬ੍ਰਿਜ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਰਾਬਤਾ ਨਾ ਕਰਨ ਦੇ ਬਿਆਨ ਨੇ ਚਰਚਾ ਛੇੜੀ ਸੀ ਜਦੋਂਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਦਾਅਵਾ ਸੀ ਕਿ ਪੁਲ ਲਈ ਸਿਰਫ਼ ਇੱਕ ਰੇਲਵੇ ਅਧਿਕਾਰੀ ਦੇ ਦਸਤਖ਼ਤ ਹੋਣ ਦੀ ਉਡੀਕ ਹੈ। ਧੂਰੀ ਦੇ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਪਹਿਲਾਂ ਹੀ ਅੰਡਰਬ੍ਰਿਜ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਹੋਣ ਦਾ ਦਾਅਵਾ ਕਰ ਚੁੱਕੇ ਹਨ।

Advertisement