DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਰਪੁਰ: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਭੂਮੀ ਸਹੂਲਤਾਂ ਤੋਂ ਸੱਖਣੀ

ਸਹੂਲਤਾਂ ਤੋਂ ਸੱਖਣੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਭੂਮੀ ਸ਼ੇਰਪੁਰ ਨੂੰ ਅੱਜ ਵੀ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਹੈ। ਯਾਦ ਰਹੇ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ੇਰਪੁਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿੱਚ 20 ਅਗਸਤ 1985 ਨੂੰ ਗਰਮਦਲੀਆਂ...
  • fb
  • twitter
  • whatsapp
  • whatsapp
featured-img featured-img
ਸ਼ੇਰਪੁਰ ਦੇ ਹਸਪਤਾਲ ਦੀ ਇਮਾਰਤ।
Advertisement

ਸਹੂਲਤਾਂ ਤੋਂ ਸੱਖਣੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਭੂਮੀ ਸ਼ੇਰਪੁਰ ਨੂੰ ਅੱਜ ਵੀ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਹੈ। ਯਾਦ ਰਹੇ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ੇਰਪੁਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿੱਚ 20 ਅਗਸਤ 1985 ਨੂੰ ਗਰਮਦਲੀਆਂ ਨੇ ਗੋਲੀਆਂ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਰਾਜੀਵ-ਲੌਂਗੋਵਾਲ ਸਮਝੌਤੇ ਮਗਰੋਂ ਪਹਿਲੀ ਵਾਰ ਇਸਤਰੀ ਅਕਾਲੀ ਦਲ ਦੀ ਸ਼ੇਰਪੁਰ ਵਿੱਚ ਰੱਖੀ ਕਾਨਫਰੰਸ ’ਚ ਸ਼ਿਰਕਤ ਕਰਨ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਲਗਾਏ ਗਏ ਬਹੁ-ਤਕਨੀਕੀ ਤੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਮਹਿਜ਼ ਇੱਕ ਧਾਰਮਿਕ ਸੰਸਥਾ ਨਾਲ ਜੁੜੇ ਸਕੂਲ ਤੱਕ ਸਿਮਟਕੇ ਰਹਿ ਗਏ।

ਇੱਥੇ ਕਾਲਜ ਬਣਾਉਣਾ ਤਾਂ ਦੂਰ ਦੀ ਗੱਲ ਸਗੋਂ ਪਹਿਲਾਂ ਵਾਲੀਆਂ ਸਹੂਲਤਾਂ ਵੀ ਇੱਕ-ਇੱਕ ਕਰਕੇ ਹੱਥੋਂ ਕਿਰ ਗਈਆਂ। ਪਹਿਲਾਂ ਸ਼ੇਰਪੁਰ ਹਲਕਾ ਹੁੰਦਾ ਸੀ ਪਰ ਬਾਅਦ ਵਿੱਚ ਸ਼ੇਰਪੁਰ ਹਲਕੇ ਨੂੰ ਤੋੜਕੇ ਇਸ ਦੀ ਜਗ੍ਹਾ ਮਹਿਲ ਕਲਾਂ ਹਲਕਾ ਬਣਾ ਦਿੱਤਾ ਗਿਆ। ਸ਼ੇਰਪੁਰ ਹਲਕਾ ਟੁੱਟਣ ਮਗਰੋਂ ਡੀਐੱਸਪੀ ਸ਼ੇਰਪੁਰ ਦੀ ਅਸਾਮੀ ਮਹਿਲ ਕਲਾਂ ਤਬਦੀਲ ਹੋ ਗਈ। ਸ਼ੇਰਪੁਰ ਦਾ ਪਸ਼ੂ ਹਸਪਤਾਲ ਪੈਰਾਂ ਸਿਰ ਨਹੀਂ ਹੋ ਸਕਿਆ। ਇਸਤਰੀ ਤੇ ਬਾਲ ਵਿਕਾਸ ਵਿਭਾਗ ਕੋਲ ਸ਼ੇਰਪੁਰ ’ਚ ਦਫ਼ਤਰ ਦੀ ਕਮੀ ਹੋਣ ਕਾਰਨ ਇਹ ਦਫ਼ਤਰ ਤਬਦੀਲ ਹੋ ਕੇ ਘਨੌਰੀ ਕਲਾਂ ਵਿੱਚ ਚਲਾ ਗਿਆ। ਸ਼ੇਰਪੁਰ ਦੇ ਸਰਕਾਰੀ ਹਸਪਤਾਲ ਦੀ ਕਰੋੜਾਂ ਨਾਲ ਬਣੀ ਇਮਾਰਤ ਵਿੱਚ ਕਿਸੇ ਸਮੇਂ ਮਰਹੂਮ ਕਾਮਰੇਡ ਸੁਖਦੇਵ ਬੜੀ ਦੀ ਅਗਵਾਈ ਹੇਠ ਐਕਸ਼ਨ ਕਮੇਟੀ ਨੇ ਲੰਬੀ ਲੜਾਈ ਲੜਕੇ ਮਾਹਰ ਡਾਕਟਰ ਲਿਆਂਦੇ ਅਤੇ 24 ਘੰਟੇ ਲਈ ਐਮਰਜੈਂਸੀ ਸੇਵਾਵਾਂ ਵੀ ਚਲਾਈਆਂ ਪਰ ਅੱਜ ਇਹ ਹਸਪਤਾਲ ਮਹਿਜ਼ ਰੈਫ਼ਰ ਕੇਂਦਰ ਬਣਕੇ ਰਹਿ ਗਿਆ ਅਤੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਸੇਵਾਵਾਂ ਡਾਕਟਰਾਂ ਤੇ ਵਿਭਾਗੀ ਅਮਲੇ ਦੀ ਕਮੀ ਕਾਰਨ ਬੰਦ ਹੋ ਕੇ ਰਹਿ ਗਈਆਂ। ਸ਼ੇਰਪੁਰ ’ਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਈ ਦਲਿਤ ਪਰਿਵਾਰ ਕਈ ਵਾਰ ਆਪਣੇ ਘਰਾਂ ’ਚ ਬਰਸਾਤੀ ਪਾਣੀ ਵੜਨ ਦਾ ਦੁੱਖੜਾ ਰੋ ਚੁੱਕੇ ਹਨ। ਸ਼ੇਰਪੁਰ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਨੇੜੇ ਅਤੇ ਕੁੱਝ ਹੋਰ ਥਾਵਾਂ ’ਤੇ ਕਸਬੇ ਦੀ ਗੰਦਗੀ ਤੇ ਲਿਫਾਫੇ ਸੁੱਟਣ ਕਾਰਨ ਇੱਥੋਂ ਲੰਘਣਾਂ ਦੁੱਭਰ ਹੋ ਜਾਂਦਾ ਹੈ। ਲੋਕਾਂ ਵੱਲੋਂ ਸ਼ੇਰਪੁਰ ਨੂੰ ਸਬ-ਡਿਵੀਜ਼ਨ ਬਣਾਏ ਜਾਣ ਦੀ ਚਿਰੋਕਣੀ ਮੰਗ ਮਹਿਲ ਕਲਾਂ ਨੂੰ ਸਬ-ਡਿਵੀਜ਼ਨ ਬਣਾਏ ਜਾਣ ਮਗਰੋਂ ਪੇਤਲੀ ਪੈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਦੋ ਦਿੱਗਜ ਆਗੂਆਂ ਦੀ ਖਿੱਚੋਤਾਣ ਨਾਲ ਸ਼ੇਰਪੁਰ ਦੇ ਵਿਕਾਸ ’ਚ ਅੜਿੱਕਾ ਪਿਆ ਪਰ ਭਵਿੱਖ ’ਚ ਸਰਕਾਰ ਆਉਣ ’ਤੇ ਸਾਰੀ ਕੱਢ ਦਿੱਤੀ ਜਾਵੇਗੀ।

Advertisement

Advertisement
×