ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਵਿਹੜੇ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਲੈਂਟਰ ਪਾਇਆ ਗਿਆ। ਸੰਸਥਾ ਦੇ ਆਗੂਆਂ ਬਲਬੀਰ ਲੌਂਗੋਵਾਲ ਅਤੇ ਜੁਝਾਰ ਲੌਂਗੋਵਾਲ ਨੇ ਦੱਸਿਆ ਕੇ ਇਹ ਲਾਇਬ੍ਰੇਰੀ ਦੇਸ਼ ਭਗਤ ਯਾਦਗਾਰ ਦੀ ਸ਼ਾਖਾ ਪਿਛਲੇ 25 ਸਾਲ ਤੋਂ ਆਮ ਲੋਕਾਂ, ਵਿਦਿਆਰਥੀਆਂ ਅਤੇ ਸਾਹਿਤਕ ਰੁਚੀ ਰੱਖਣ ਵਾਲਿਆਂ ਪਾਠਕਾਂ ਦੀ ਸੇਵਾ ਕਰਦੀ ਆ ਰਹੀ ਹੈ, ਨੂੰ ਹੋਰ ਆਧੁਨਿਕ ਅਤੇ ਸਾਹਿਤਕ ਤੌਰ ’ਤੇ ਅਮੀਰ ਬਣਾਇਆ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਅਤੇ ਚਰਨਾ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਬੂਟੇ ਵੀ ਲਗਾਏ ਗਏ। ਸੰਸਥਾ ਦੇ ਆਗੂ ਪ੍ਰੈੱਸ ਸਕੱਤਰ ਬੀਰਬਲ ਸਿੰਘ, ਵਿੱਤ ਸਕੱਤਰ ਅਨਿਲ ਕੁਮਾਰ, ਕਮਲਜੀਤ ਵਿੱਕੀ, ਸੁਖਪਾਲ ਸਿੰਘ ਬਾਜਵਾ, ਲਖਵੀਰ ਲੌਂਗੋਵਾਲ, ਕੇਵਲ ਸਿੰਘ, ਭਾਗ ਸਿੰਘ ਤੇ ਰਾਮ ਗੋਪਾਲ ਟੁਣੀਆ ਆਦਿ ਹਾਜ਼ਰ ਸਨ।