ਪਿੰਡ ਸਾਰੋਂ ਦੇ ਜਸਪਾਲ ਸਿੰਘ ਭੁੱਲਰ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਇੰਦਰਪਾਲ ਸਿੰਘ ਕਹੇਰੂ ਦਾ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਬੀਤੇ ਦਿਨੀਂ ਇੰਦਰਪਾਲ ਸਿੰਘ ਕਹੇਰੂ ਦਾ ਇੱਕ ਮੀਟਿੰਗ ਦੌਰਾਨ ਉਨ੍ਹਾਂ ਦਾ ਪਰਸ ਗੁੰਮ ਹੋ ਗਿਆ ਸੀ ਜਿਸ ਵਿੱਚ ਕਈ ਅਹਿਮ ਦਸਤਾਵੇਜ਼ ਕਾਗਜ਼ ਸਨ। ਪਰਸ ਮਿਲਣ ’ਤੇ ਇੰਦਰਪਾਲ ਸਿੰਘ ਨੇ ਕਿਹਾ ਕਿ ਇਸ ਵਿੱਚ ਮੌਜੂਦ ਕਈ ਮਹੱਤਵਪੂਰਨ ਦਸਤਾਵੇਜ਼ ਦੁਬਾਰਾ ਬਣਾਉਣਾ ਬਹੁਤ ਔਖਾ ਸੀ। ਉਨ੍ਹਾਂ ਨੇ ਜਸਪਾਲ ਸਿੰਘ ਦੀ ਸੱਚਾਈ ਅਤੇ ਨੇਕਦਿਲੀ ਲਈ ਖ਼ਾਸ ਧੰਨਵਾਦ ਵੀ ਕੀਤਾ। ਇਸ ਮੌਕੇ ਵਰਿੰਦਰ ਸਿੰਘ ਧਾਲੀਵਾਲ ਕਹੇਰੂ ਅਤੇ ਨਰਪਿੰਦਰ ਸਿੰਘ ਕਾਕਾ ਧਾਲੀਵਾਲ ਵੀ ਹਾਜ਼ਰ ਸਨ।