ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਖ਼ਤਮ
ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਸਮੁੱਚਾ ਕੰਮਕਾਜ ਠੱਪ ਕਰਕੇ ਸ਼ੁਰੂ ਕੀਤੀ ਕਲਮ ਛੋੜ ਅੱਜ ਦੂਜੇ ਦਿਨ ਬਾਅਦ ਦੁਪਹਿਰ ਖਤਮ ਕਰ ਦਿੱਤੀ ਹੈ ਅਤੇ ਕਰੀਬ ਢਾਈ ਵਜੇ ਮੁਲਾਜ਼ਮਾਂ ਨੇ ਸੇਵਾ ਕੇਂਦਰਾਂ ਵਿੱਚ ਪਰਤਦਿਆਂ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤਨਖਾਹਾਂ...
ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਸਮੁੱਚਾ ਕੰਮਕਾਜ ਠੱਪ ਕਰਕੇ ਸ਼ੁਰੂ ਕੀਤੀ ਕਲਮ ਛੋੜ ਅੱਜ ਦੂਜੇ ਦਿਨ ਬਾਅਦ ਦੁਪਹਿਰ ਖਤਮ ਕਰ ਦਿੱਤੀ ਹੈ ਅਤੇ ਕਰੀਬ ਢਾਈ ਵਜੇ ਮੁਲਾਜ਼ਮਾਂ ਨੇ ਸੇਵਾ ਕੇਂਦਰਾਂ ਵਿੱਚ ਪਰਤਦਿਆਂ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤਨਖਾਹਾਂ ਵਿੱਚ ਕਟੌਤੀ ਦੇ ਵਿਰੋਧ ਵਿੱਚ ਰੋਸ ਵਜੋਂ ਸੇਵਾ ਕੇਂਦਰਾਂ ਦੇ ਮੁਲਾਜ਼ਮ ਕਲਮ ਛੋੜ ਹੜਤਾਲ ਕਰ ਕੇ ਡੀ ਸੀ ਦਫ਼ਤਰ ਵਿੱਚ ਸਥਿਤ ਸੇਵਾ ਕੇਂਦਰ ਅੱਗੇ ਰੋਸ ਧਰਨੇ ’ਤੇ ਬੈਠੇ ਸਨ। ਸੇਵਾ ਕੇਂਦਰ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਬੰਧਤ ਕੰਪਨੀ ਦੇ ਕਲੱਸਟਰ ਹੈੱਡ ਅਤੇ ਨੁਮਾਇੰਦਿ ਵੱਲੋਂ ਐਸੋਸੀਏਸ਼ਨ ਦੇ ਆਗੂਆਂ ਨਾਲ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ ਅਤੇ ਸਹਿਮਤੀ ਬਣ ਗਈ। ਬਲਜਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਮੰਗਾਂ ਮੰਨ ਲਈਆਂ ਹਨ ਉਨ੍ਹਾਂ ਦੱਸਿਆ ਕਿ ਮੰਨੀਆਂ ਮੰਗਾਂ ਸਬੰਧੀ ਪੱਤਰ ਹਰ ਅਪਰੇਟਰ ਨੂੰ ਮੇਲ ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਗਾਂ ਪ੍ਰਵਾਨ ਹੋਣ ਮਗਰੋਂ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਬਾਅਦ ਦੁਪਹਿਰ ਮੁਲਾਜ਼ਮਾਂ ਨੇ ਡਿਊਟੀ ਤੇ ਪਰਤਦਿਆਂ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੀਤ ਪ੍ਰਧਾਨ ਮਨਦੀਪ ਸਿੰਘ, ਸਰਪ੍ਰਸਤ ਦਮਨ ਸਿੰਘ ਸੋਢੀ, ਗੁਰਸੇਵਕ ਸਿੰਘ, ਵੀਰਪਾਲ ਕੌਰ, ਰਾਜਵੀਰ ਸਿੰਘ ਸ਼ਾਮਲ ਸਨ।

