ਨਸ਼ਿਆਂ ਤੇ ਮੋਬਾਈਲ ਦੀ ਦੁਰਵਰਤੋਂ ਬਾਰੇ ਸੈਮੀਨਾਰ
ਸੰਤ ਬਾਬਾ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਰਿਆਊ ਵਿੱਚ ਨਸ਼ਿਆਂ ਅਤੇ ਮੋਬਾਈਲ ਦੀ ਦੁਰਵਰਤੋਂ ਦੇ ਪ੍ਰਭਾਵ ਬਾਰੇ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਮਨੋਰੋਗ ਮਾਹਿਰ ਡਾ. ਜਤਵਿੰਦਰ ਕੌਰ ਗਾਗਾ ਨੇ ਕਿਹਾ ਕਿ ਤਕਨਾਲੋਜੀ ਦੇ ਯੁੱਗ ’ਚ ਬੱਚੇ ਕਿਤਾਬਾਂ ਨੂੰ ਹੱਥ...
Advertisement
ਸੰਤ ਬਾਬਾ ਅਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਰਿਆਊ ਵਿੱਚ ਨਸ਼ਿਆਂ ਅਤੇ ਮੋਬਾਈਲ ਦੀ ਦੁਰਵਰਤੋਂ ਦੇ ਪ੍ਰਭਾਵ ਬਾਰੇ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਮਨੋਰੋਗ ਮਾਹਿਰ ਡਾ. ਜਤਵਿੰਦਰ ਕੌਰ ਗਾਗਾ ਨੇ ਕਿਹਾ ਕਿ ਤਕਨਾਲੋਜੀ ਦੇ ਯੁੱਗ ’ਚ ਬੱਚੇ ਕਿਤਾਬਾਂ ਨੂੰ ਹੱਥ ਲਾਉਣਾ ਭੁੱਲ ਗਏ ਹਨ। ਸਾਰਾ ਦਿਨ ਸਕਰੀਨ ਦੇ ਸਾਹਮਣੇ ਬੈਠਣ ਕਾਰਨ ਬੱਚਿਆਂ ਦੀ ਸਰੀਰਕ ਗਤੀਵਿਧੀ ਘੱਟ ਹੋਣ ਲੱਗ ਗਈ ਹੈ। ਬੱਚਿਆਂ ਨੂੰ ਭੁੱਲਣ ਦੀ ਬਿਮਾਰੀ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ’ਤੇ ਵੀ ਅਸਰ ਪੈ ਰਿਹਾ ਹੈ। ਮੋਬਾਈਲ ਦੀ ਸਹੀ ਵਰਤੋਂ ਨਾ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਡਾ. ਜਤਵਿੰਦਰ ਕੌਰ ਗਾਗਾ ਨੇ ਕਿਹਾ ਕਿ ਇੰਟਰਨੈੱਟ ਜਾਂ ਮੋਬਾਈਲ ਦੇ ਮਾਧਿਅਮ ਤੋਂ ਜ਼ਿਆਦਾਤਰ ਆਨਲਾਈਨ ਰਹਿਣ ਤੋਂ ਇਕਾਗਰਤਾ ਵਿੱਚ ਕਮੀ, ਨੀਂਦ ਦੀ ਗੜਬੜੀ, ਚਿੰਤਾ, ਬੈਚੇਨੀ, ਨਿਰਾਸ਼ਤਾ ਅਤੇ ਸਿੱਖਿਆ ਦੇ ਨਤੀਜਿਆਂ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਬੱਚਿਆਂ ਨੂੰ ਬਾਹਰ ਖੇਡਣ ਲਈ ਜ਼ਰੂਰ ਭੇਜਿਆ ਜਾਵੇ। ਇਸ ਨਾਲ ਬੱਚੇ ਕੁਝ ਸਮੇਂ ਲਈ ਫੋਨ ਤੋਂ ਦੂਰ ਰਹਿਣਗੇ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਵਾਸੂਦੇਵ ਸ਼ਰਮਾ, ਚੇਅਰਪਰਸਨ ਜਸਪਾਲ ਕੌਰ ਅਤੇ ਪ੍ਰਿੰਸੀਪਲ ਗੁਰਮੀਤ ਕੌਰ ਨੇ ਡਾ. ਜਤਵਿੰਦਰ ਕੌਰ ਗਾਗਾ ਦਾ ਸਨਮਾਨ ਕੀਤਾ।
Advertisement
Advertisement