ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੀਕੇਯੂ ਉਗਰਾਹਾਂ ਵੱਲੋਂ ਪਿੰਡਾਂ ਦੀਆਂ ਇਕਾਈਆਂ ਕਾਇਮ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਭਰਪੂਰ ਸਿੰਘ ਮੌੜਾਂ ਅਤੇ ਪ੍ਰੈੱਸ ਸਕੱਤਰ ਚਰਨਜੀਤ ਸਿੰਘ ਘਨੌੜ ਰਾਜਪੂਤਾਂ ਦੀ ਅਗਵਾਈ ਹੇਠ ਪਿੰਡ ਪੱਧਰੀ ਇਕਾਈਆਂ ਦੀ ਚੋਣ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਇਕਾਈ ਘਨੌੜ ਰਾਜਪੂਤਾਂ (ਸੰਤਪੁਰਾ) ਵਿੱਚ ਨਾਹਰ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਭਰਪੂਰ ਸਿੰਘ ਮੌੜਾਂ ਅਤੇ ਪ੍ਰੈੱਸ ਸਕੱਤਰ ਚਰਨਜੀਤ ਸਿੰਘ ਘਨੌੜ ਰਾਜਪੂਤਾਂ ਦੀ ਅਗਵਾਈ ਹੇਠ ਪਿੰਡ ਪੱਧਰੀ ਇਕਾਈਆਂ ਦੀ ਚੋਣ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਇਕਾਈ ਘਨੌੜ ਰਾਜਪੂਤਾਂ (ਸੰਤਪੁਰਾ) ਵਿੱਚ ਨਾਹਰ ਸਿੰਘ ਨੂੰ ਪ੍ਰਧਾਨ, ਅਵਤਾਰ ਸਿੰਘ ਨੂੰ ਜਨਰਲ ਸਕੱਤਰ, ਮਲਕੀਤ ਸਿੰਘ ਨੂੰ ਖ਼ਜ਼ਾਨਚੀ ਤੋਂ ਇਲਾਵਾ ਸਰਬਸੰਮਤੀ ਨਾਲ 15 ਮੈਂਬਰੀ ਕਮੇਟੀ ਚੁਣੀ ਗਈ। ਪਿੰਡ ਇਕਾਈ ਖਨਾਲ ਖੁਰਦ ਵਿੱਚ ਹਰਵਿੰਦਰ ਸਿੰਘ ਨੂੰ ਪ੍ਰਧਾਨ, ਚਮਕੌਰ ਸਿੰਘ ਨੂੰ ਜਨਰਲ ਸਕੱਤਰ ਤੇ ਮੀਤ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਹੈ। ਜਦੋਂ ਕਿ ਜਸਵਿੰਦਰ ਕੌਰ ਪ੍ਰਧਾਨ, ਸੱਤਿਆ ਦੇਵੀ ਜਨਰਲ ਸਕੱਤਰ ਚੁਣਨ ਤੋਂ ਇਲਾਵਾ ਇੱਥੇ 27 ਮੈਂਬਰੀ ਕਮੇਟੀ ਚੁਣੀ ਗਈ। ਪਿੰਡ ਸਮੂੰਰਾਂ ਵਿੱਚ ਗੁਲਾਬ ਸਿੰਘ ਨੂੰ ਪ੍ਰਧਾਨ, ਕਰਨੈਲ ਸਿੰਘ ਸੀਨੀ ਮੀਤ ਪ੍ਰਧਾਨ, ਸਤਿਨਾਮ ਸਿੰਘ ਜਨਰਲ ਸਕੱਤਰ, ਚਰਨ ਸਿੰਘ ਨੂੰ ਖਜ਼ਾਨਚੀ ਅਤੇ ਅਮਨਦੀਪ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਹੈ। ਇਸਤਰੀ ਵਿੰਗ ਵਜੋਂ ਹਰਤੇਜ ਕੌਰ ਨੂੰ ਪ੍ਰਧਾਨ ਚੁਣਿਆ ਗਿਆ ਹੈ। ਪਿੰਡ ਇਕਾਈ ਢੰਡਿਆਲ ਵਿੱਚ ਜਗਮੇਲ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ, ਤਰਸੇਮ ਸਿੰਘ ਨੂੰ ਜਨਰਲ ਸਕੱਤਰ, ਸੀਤਾ ਸਿੰਘ ਨੂੰ ਮੀਤ ਪ੍ਰਧਾਨ, ਗੁਰਪਿਆਰ ਸਿੰਘ ਨੂੰ ਖਜ਼ਾਨਚੀ ਅਤੇ ਲਾਭ ਕੌਰ ਨੂੰ ਇਸਤਰੀ ਵਿੰਗ ਦੀ ਪ੍ਰਧਾਨ, ਜਸਵੰਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੀਰ ਕੋਰ ਨੂੰ ਜਨਰਲ ਸਕੱਤਰ ਚੁਣਿਆ ਗਿਆ।

 

Advertisement

 

Advertisement