ਨਵੋਦਿਆ ਸਕੂਲ ਲਈ ਚੁਣੇ ਵਿਦਿਆਰਥੀ ਸਨਮਾਨੇ
ਲਹਿਰਾਗਾਗਾ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲਬੰਜਾਰਾ ਵਿਚ ਸਨਮਾਨ ਸਮਾਰੋਹ ਕੀਤਾ ਗਿਆ। ਸਕੂਲ ਅਧਿਆਪਕ ਵਰਖਾ ਸਿੰਘ ਅਤੇ ਜੱਜ ਰਾਮ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਦਾ ਛੇਂਵੀ ਕਲਾਸ ਲਈ ਲਏ ਗਏ ਰਾਜ ਪੱਧਰੀ ਟੈਸਟ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਲਬੰਜਾਰਾ ਦੇ ਤਿੰਨ ਵਿਦਿਆਰਥੀਆਂ ਬਲਕਰਨ ਸਿੰਘ, ਮਨਵੀਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਟੈਸਟ ਪਾਸ ਕੀਤਾ ਹੈ। ਅਧਿਆਪਕ ਅਮਰਜੀਤ ਸਿੰਘ ਨੇ ਨਵੋਦਿਆ ਵਿਦਿਆਲਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸਮਾਜਸੇਵੀ ਛੱਜੂ ਸਿੰਘ ਸਰਾਓ ਵਲੋਂ ਤਿੰਨੇ ਵਿਦਿਆਰਥੀਆਂ ਨੂੰ ਸਨਮਾਨ ਵਜੋਂ ਟਰੰਕ ਬਾਕਸ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਜ਼ਿਲ੍ਹਾ ਅਤੇ ਸਟੇਟ ਪੱਧਰ ’ਤੇ ਖੋ-ਖੋ ਦੀ ਖੇਡ ਦੇ ਜੇਤੂ ਖਿਡਾਰੀ ਅਤੇ ਪੰਜਵੀਂ ਬੋਰਡ ਦੇ ਨਤੀਜੇ ਵਿੱਚ ਵੀ ਮੱਲਾਂ ਮਾਰ ਚੁੱਕੇ ਹਨ। ਅੱਜ ਸਕੂਲ ਦੀ ਸਵੇਰ ਦੀ ਸਭਾ ਵਿੱਚ ਹੈੱਡਟੀਚਰ ਸੁਖਜਿੰਦਰ ਕੌਰ, ਗੁਰਪ੍ਰੀਤ ਸਿੰਘ, ਅਧਿਆਪਕ ਧਨਵੰਤ ਸਿੰਘ ,ਅਧਿਆਪਕ ਅਮਰਪਾਲ ਸਿੰਘ, ਰਜਨੀ, ਗੁਰਦੀਸ਼ ਕੌਰ, ਸਰਪੰਚ ਹਮੀਰ ਕੌਰ, ਤੇਜਾ ਸਿੰਘ, ਪ੍ਰਧਾਨ ਛੱਜੂ ਸਿੰਘ, ਬਲਜੀਤ ਸਿੰਘ, ਗੁਰਪਿਆਰ ਸਿੰਘ, ਪਿਆਰੀ ਪ੍ਰਧਾਨ, ਬਘੇਲ ਸਿੰਘ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ