ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਵਿੱਤੀ ਮਦਦ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲ੍ਹੇ ਦੇ 120 ਲੋੜਵੰਦਾਂ ਨੂੰ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਟਰੱਸਟ ਵੱਲੋਂ ਡਾ. ਐੱਸਪੀ ਸਿੰਘ ਉਬਰਾਏ ਦੀ ਅਗਵਾਈ ਹੇਠ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਚਰਚਾ ਕੀਤੀ। ਜ਼ਿਲ੍ਹਾ ਮਾਲੇਰਕੋਟਲਾ ਅੰਦਰ ਅਮਰਗੜ੍ਹ ਅਤੇ ਮਾਲੇਰਕੋਟਲਾ ਵਿੱਚ ਪੂਰੀ ਸਫ਼ਲਤਾ ਨਾਲ ਚੱਲ ਰਹੀਆਂ ਸਨੀ ਉਬਰਾਏ ਮੈਡੀਕਲ ਕਲੀਨੀਕਲ ਲੈਬਾਰਟਰੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨਾਲ ਖਜਾਨਚੀ ਨਰੇਸ਼ ਕੁਮਾਰ ਨਾਰੀਕੇ, ਸਹਿ-ਸਕੱਤਰ ਮਨਧੀਰ ਸਿੰਘ ਝੱਲ, ਮਨਦੀਪ ਸਿੰਘ ਖੁਰਦ, ਲੈਕਚਰਾਰ ਗੁਰਪ੍ਰੀਤ ਸਿੰਘ ਜਵੰਧਾ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਅਮਰਜੀਤ ਸਿੰਘ ਭੈਣੀ, ਲਖਵੀਰ ਸਿੰਘ ਸਰਵਰਪੁਰ, ਹਰਬੰਸ ਸਿੰਘ ਮੁਹੰਮਦਗੜ੍ਹ, ਬਹਾਦਰ ਸਿੰਘ ਭੂਦਨ, ਸਾਹਿਬ ਸਿੰਘ ਬੂੰਗਾ, ਕਰਮ ਸਿੰਘ ਦਰੋਗੇਵਾਲ, ਰਾਹੁਲ ਸ਼ਰਮਾ ਐੱਸਡੀਓ ਅਤੇ ਗਿਆਨੀ ਅਵਤਾਰ ਸਿੰਘ ਬਦੇਸ਼ਾ ਆਦਿ ਆਗੂ ਵੀ ਮੌਜੂਦ ਸਨ।