ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਨੇ ਅੱਜ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਕਰਵਾਏ ਸਮਾਗਮ ਦੌਰਾਨ ਜ਼ਿਲ੍ਹੇ ਦੇ 126 ਲੋੜਵੰਦ ਪਰਿਵਾਰਾਂ ਨੂੰ 2.44 ਲੱਖ ਰੁਪਏ ਦੀ ਵਿੱਤੀ ਮਦਦ ਦੇ ਚੈੱਕ ਵੰਡੇ।
ਟਰੱਸਟ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਟਰੱਸਟ ਮੁਖੀ ਡਾ. ਐੱਸ ਪੀ ਸਿੰਘ ਓਬਰਾਏ ਅਤੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਟਰੱਸਟ ਵੱਲੋਂ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਲੋੜਵੰਦ 123 ਵਿਧਵਾਵਾਂ, ਬਜ਼ੁਰਗਾਂ ਅਤੇ ਨਿਆਸਰੇ ਬੱਚਿਆਂ ਸਣੇ ਤਿੰਨ ਕੈਂਸਰ ਪੀੜਤਾਂ ਦੀ ਆਰਥਿਕ ਮਦਦ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਭਾਈ ਘੁੰਮਣ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਖੁਰਦ, ਖ਼ਜ਼ਾਨਚੀ ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਯੁਨੀਅਨ ਬਲਾਕ ਅਮਰਗੜ੍ਹ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਧਾ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਮਨਧੀਰ ਸਿੰਘ ਝੱਲ, ਕੁਲਵੰਤ ਸਿੰਘ ਭੈਣੀ, ਬਹਾਦਰ ਸਿੰਘ ਭੂਦਨ, ਨੰਬਰਦਾਰ ਜਤਿੰਦਰ ਸਿੰਘ ਮਹੋਲੀ ਅਤੇ ਸਾਹਿਬ ਸਿੰਘ ਬੁੰਗਾ ਹਾਜ਼ਰ ਸਨ।

