ਢੰਡੋਲੀ ਕਲਾਂ ਦੇ ਡੇਰੇ ਵਿੱਚ ਬੂਟੇ ਲਾਏ
ਪਿੰਡ ਢੰਡੋਲੀ ਕਲਾਂ ਦੇ ਡੇਰਾ ਬਾਬਾ ਹਰਨਾਮ ਦਾਸ ਵਿੱਚ ਪੰਚਾਇਤ ਮੈਂਬਰ ਅਤੇ ਆਰ ਟੀ ਆਈ ਕਾਰਕੁਨ ਲੱਖਾ ਸਿੰਘ ਦੀ ਅਗਵਾਈ ਹੇਠ 150 ਦੇ ਕਰੀਬ ਪੌਦੇ ਲਗਾਏ ਗਏ। ਲੱਖਾ ਸਿੰਘ ਢੰਡੋਲੀਕਲਾਂ ਨੇ ਦੱਸਿਆ ਕਿ ਡੇਰਾ ਬਾਬਾ ਹਰਨਾਮ ਦਾਸ ਵਿੱਚ ਧਾਰਮਿਕ ਸਮਾਗਮਾਂ...
Advertisement
ਪਿੰਡ ਢੰਡੋਲੀ ਕਲਾਂ ਦੇ ਡੇਰਾ ਬਾਬਾ ਹਰਨਾਮ ਦਾਸ ਵਿੱਚ ਪੰਚਾਇਤ ਮੈਂਬਰ ਅਤੇ ਆਰ ਟੀ ਆਈ ਕਾਰਕੁਨ ਲੱਖਾ ਸਿੰਘ ਦੀ ਅਗਵਾਈ ਹੇਠ 150 ਦੇ ਕਰੀਬ ਪੌਦੇ ਲਗਾਏ ਗਏ। ਲੱਖਾ ਸਿੰਘ ਢੰਡੋਲੀਕਲਾਂ ਨੇ ਦੱਸਿਆ ਕਿ ਡੇਰਾ ਬਾਬਾ ਹਰਨਾਮ ਦਾਸ ਵਿੱਚ ਧਾਰਮਿਕ ਸਮਾਗਮਾਂ ਮੌਕੇ ਸੰਗਤਾਂ ਦਾ ਕਾਫੀ ਇਕੱਠ ਹੁੰਦਾ ਹੈ ਪਰ ਛਾਂ ਲਈ ਪੌਦਿਆਂ ਦੀ ਕਾਫੀ ਘਾਟ ਰੜਕ ਰਹੀ ਸੀ ਜਿਸ ਕਰਕੇ ਉਨ੍ਹਾਂ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨ ਬਹਾਦਰ ਸਿੰਘ, ਜਸਵਿੰਦਰ ਸਿੰਘ, ਰੁਪਿੰਦਰ ਸਿੰਘ ਰੈਪੀ, ਗੁਰਵਿੰਦਰ ਸਿੰਘ ਆਦਿ ਨੌਜਵਾਨਾਂ ਦੇ ਉਦਮ ਸਦਕਾ ਡੇਰੇ ਵਿੱਚ 150 ਦੇ ਕਰੀਬ ਪੌਦੇ ਲਗਾਏ ਗਏ ਹਨ।
Advertisement
Advertisement
×