ਸਾਹਿਤ ਸਿਰਜਣਾ ਮੰਚ ਵੱਲੋਂ ਲੇਖਕ ਭੋਲਾ ਸਿੰਘ ਸੰਘੇੜਾ ਨਾਲ ਰੁਬਰੂ
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ੍ਹ ਵਿਖੇ ਲੇਖਕ ਭੋਲਾ ਸਿੰਘ ਸੰਘੇੜਾ ਨਾਲ਼ ਰੂਬਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਅਤੇ ਕੁਲਵੰਤ ਸਿੰਘ ਖਨੌਰੀ ਨੇ ਕੀਤੀ। ‘ਜ਼ਹਿਰ ਦਾ ਘੁੱਟ’ ਅਤੇ ‘ਰੇਤ ਦੀਆਂ...
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ੍ਹ ਵਿਖੇ ਲੇਖਕ ਭੋਲਾ ਸਿੰਘ ਸੰਘੇੜਾ ਨਾਲ਼ ਰੂਬਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਅਤੇ ਕੁਲਵੰਤ ਸਿੰਘ ਖਨੌਰੀ ਨੇ ਕੀਤੀ। ‘ਜ਼ਹਿਰ ਦਾ ਘੁੱਟ’ ਅਤੇ ‘ਰੇਤ ਦੀਆਂ ਕੰਧਾਂ’ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਣ ਵਾਲੇ ਲੇਖਕ ਭੋਲਾ ਸਿੰਘ ਸੰਘੇੜਾ ਨੇ ਸਾਹਿਤਕਾਰਾਂ ਨਾਲ ਰੂਬਰੂ ਪ੍ਰੋਗਰਾਮ ਦੌਰਾਨ ਕਿਹਾ ਕਿ ਉਸ ਨੇ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਪਹਿਲੀ ਕਹਾਣੀ ਲਿਖ ਕੇ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕਰ ਲਿਆ ਸੀ। ਉਸ ਤੋਂ ਬਾਅਦ ਉਸ ਨੇ ਆਪਣੀ ਉੱਚ ਵਿਦਿਆ ਹਾਸਲ ਕਰਨ ਦੇ ਨਾਲ ਨਾਲ ਆਪਣਾ ਲਿਖਣ ਦਾ ਸਫ਼ਰ ਵੀ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਲੇਖਕ ਅੰਦਰ ਆਪਣੇ ਸਮਾਜ ਪ੍ਰਤੀ ਸਮਰਪਿਤ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਸਮਰਪਿਤ ਭਾਵਨਾ ਵਾਲੇ ਲੇਖਕ ਹੀ ਵਧੀਆ ਸਾਹਿਤ ਦੀ ਸਿਰਜਣਾ ਕਰ ਸਕਦੇ ਹਨ।
ਕਵੀ ਦਰਬਾਰ ਦੌਰਾਨ ਸਕੂਲ ਵਿੱਚ ਪੜ੍ਹਦੀਆਂ ਦੋ ਸਕੀਆਂ ਭੈਣਾਂ ਲਕਸ਼ਿਤਾ ਸ਼ਰਮਾ ਤੇ ਖੁਸ਼ਲੀਨ ਸ਼ਰਮਾ ਨੇ ਪੰਜਾਬ ਦੇ ਹਾਲਾਤਾਂ ਉਤੇ ਢੁਕਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਗੋਲਡੀ ਸਿੰਘ, ਗੁਰਪ੍ਰੀਤ ਸਿੰਘ, ਹਰਵੀਰ ਸਿੰਘ ਬਾਗੀ, ਪਰਮਿੰਦਰ ਸਿੰਘ, ਅਭਿਜੀਤ, ਕਾਕਾ ਅਵਤਾਰ ਸਿੰਘ, ਗੁਰਮੁਖ ਸਿੰਘ ਦਿਲਬਰ, ਚਰਨਜੀਤ ਸਿੰਘ ਮੀਮਸਾ, ਪਟਵਾਰੀ ਚਰਨਜੀਤ, ਪਵਨ ਕੁਮਾਰ ਹੋਸੀ, ਗੁਰਸੇਵਕ ਸਿੰਘ ਰਾਜਪੁਰਾ, ਸੰਦੀਪ ਸਿੰਘ ਬਖੋਪੀਰ, ਰਣਜੀਤ ਆਜ਼ਾਦ ਕਾਂਝਲਾ, ਸੁਖਵਿੰਦਰ ਸਿੰਘ ਲੋਟੇ, ਬਲਜੀਤ ਸਿੰਘ ਬਾਂਸਲ, ਸਰਬਜੀਤ ਸੰਗਰੂਰਵੀ, ਵੀਰਇੰਦਰ ਘੰਗਰੋਲੀ, ਸੁਖਵਿੰਦਰ ਸਮਾਣਾ, ਜਗਮਿੰਦਰਪਾਲ ਬਰਾਸ, ਇੰਜ ਸਤਨਾਮ ਸਿੰਘ ਮੱਟੂ ਆਦਿ ਸ਼ਾਇਰਾਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ਼ ਰੰਗ ਬੰਨ੍ਹੀ ਰੱਖਿਆ। ਸਟੇਜ ਸੰਚਾਲਨ ਗੁਰਜੰਟ ਬੀਂਬੜ ਵੱਲੋਂ ਕੀਤਾ ਗਿਆ।

