ਰੋਟਰੀ ਕਲੱਬ ਨੇ ਗੋਲਡਨ ਜੁਬਲੀ ਸਮਾਗਮ ਮਨਾਇਆ
ਸੁਨਾਮ ਊਧਮ ਸਿੰਘ ਵਾਲਾ: ਰੋਟਰੀ ਕਲੱਬ ਸੁਨਾਮ ਵੱਲੋਂ ਕਲੱਬ ਦੇ 50 ਸਾਲ ਪੂਰੇ ਹੋਣ ’ਤੇ ਸਮਾਰੋਹ ਕਰਵਾਇਆ ਗਿਆ। ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰੋਟਰੀ ਦੇ ਸਾਬਕਾ ਗਵਰਨਰ ਘਨਸ਼ਿਆਮ , ਜਿਲਾ ਗਵਰਨਰ ਰੋਟੇਰੀਅਨ ਅਮਿਤ ਸਿੰਗਲਾ, ਜ਼ਿਲ੍ਹਾ ਗਵਰਨਰ ਰੋਟੇਰੀਅਨ ਐਸਐਸ ਵਸ਼ਿਸ਼ਠ, ਰੋਟੇਰੀਅਨ ਕ੍ਰਿਸ਼ਨ ਬਾਂਸਲ ਅਤੇ ਰੋਟੇਰੀਅਨ ਯਸ਼ ਬਾਂਸਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਅਮਿਤ ਸਿੰਗਲਾ, ਅਨਿਲ ਜੁਨੇਜਾ, ਡਾ. ਵਿਜੈ ਗਰਗ, ਰੋਟੇਰੀਅਨ ਰਾਜਨ ਸਿੰਗਲਾ, ਹਰੀਸ਼ ਗੱਖੜ ਅਤੇ ਸ਼ਿਵ ਸ਼ੰਕਰ ਵਸ਼ਿਸ਼ਟ ਨੇ ਸੰਬੋਧਨ ਕੀਤਾ। ਕਲੱਬ ਦੇ ਨਵੇਂ ਬਣੇ ਪ੍ਰਧਾਨ ਜਗਦੀਪ ਭਾਰਦਵਾਜ ਨੇ ਆਗਾਮੀ ਯੋਜਨਾਵਾਂ ਬਾਰੇ ਦੱਸਿਆ। ਇਸ ਮੌਕੇ ਖ਼ਜ਼ਾਨਜੀ ਰਾਜਨ ਸਿੰਗਲਾ, ਆਈਪੀਪੀ ਅਨਿਲ ਜੁਨੇਜਾ, ਹਰੀਸ਼ ਗੱਖੜ, ਵਿਨੀਤ ਗਰਗ, ਹਿਤੇਸ਼ ਗੁਪਤਾ, ਵਿਜੇ ਗਰਗ, ਸੰਦੀਪ ਜੈਨ, ਐੱਮਐੱਲ ਅਰੋੜਾ, ਰੁਪਿੰਦਰ ਸੱਗੂ, ਸੁਰਜੀਤ ਗਹੀਰ, ਸ਼ਿਵ ਜਿੰਦਲ, ਸੰਜੀਵ ਸਿੰਗਲਾ, ਤਨੁਜ ਜਿੰਦਲ, ਸਤੀਸ਼ ਮਿੱਤਲ ਅਤੇ ਮਨਪ੍ਰੀਤ ਬਾਂਸਲ ਹਾਜ਼ਰ ਸਨ। -ਪੱਤਰ ਪ੍ਰੇਰਕ