ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਚੈੱਕ ਸੌਂਪਿਆ
ਪੰਜਾਬ ’ਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਰਾਈਸ ਮਿੱਲਰਜ਼ ਐਸੋਸੀਏਸ਼ਨ ਮਾਲੇਰਕੋਟਲਾ-ਸੰਦੌੜ ਵੱਲੋਂ ਅੱਜ ਪ੍ਰਧਾਨ ਕੇਵਲ ਜਿੰਦਲ ਦੀ ਅਗਵਾਈ ਹੇਠ ਸ਼ੈਲਰ ਮਾਲਕਾਂ ਦੇ ਵਫਦ ਨੇ 8.22 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐੱਸ. ਤਿੜਕੇ ਨੂੰ...
Advertisement
ਪੰਜਾਬ ’ਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਰਾਈਸ ਮਿੱਲਰਜ਼ ਐਸੋਸੀਏਸ਼ਨ ਮਾਲੇਰਕੋਟਲਾ-ਸੰਦੌੜ ਵੱਲੋਂ ਅੱਜ ਪ੍ਰਧਾਨ ਕੇਵਲ ਜਿੰਦਲ ਦੀ ਅਗਵਾਈ ਹੇਠ ਸ਼ੈਲਰ ਮਾਲਕਾਂ ਦੇ ਵਫਦ ਨੇ 8.22 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐੱਸ. ਤਿੜਕੇ ਨੂੰ ਸੌਂਪਿਆ। ਜ਼ਿਲ੍ਹਾ ਫੂਡ ਕੰਟਰੋਲਰ ਡੇਜ਼ੀ ਖੋਸਲਾ ਅਤੇ ਇੰਸਪੈਕਟਰ ਪਨਗਰੇਨ ਰਸਪਿੰਦਰ ਸਿੰਘ ਦੀ ਮੌਜੂਦਗੀ ’ਚ ਹੜ੍ਹ ਪੀੜਤ ਰਾਹਤ ਫੰਡ ਲਈ ਰਾਸ਼ੀ ਸੌਂਪਣ ਮੌਕੇ ਐਡਵੋਕੇਟ ਪਿਯੂਸ਼ ਜੈਨ, ਦਿਨੇਸ਼ ਜੈਨ, ਸੁਭਾਸ਼ ਚੰਦਰ ਸਿੰਗਲਾ, ਰਿਤੇਸ਼ ਕੁਮਾਰ ਧੂਰੀ, ਵਿਜੇ ਜਿੰਦਲ, ਗਗਨ ਗੁਪਤਾ, ਸੌਰਵ ਗੁਪਤਾ, ਪਵਨ ਕੁਮਾਰ ਬਾਂਸਲ, ਸਾਹਿਲ ਗੁਪਤਾ, ਮੁਨੀਸ਼ ਗੋਇਲ,ਐਡਵੋਕੇਟ ਰਿੰਪਲ ਜੈਨ, ਨਵੀਨ ਜਿੰਦਲ, ਵਿਸ਼ਾਲ ਸਿੰਗਲਾ ਤੇ ਅਮਰੀਕ ਸਿੰਘ ਆਦਿ ਸ਼ੈਲਰ ਮਾਲਕ ਵੀ ਮੌਜੂਦ ਸਨ। ਐਸੋੋਸੀਏਸ਼ਨ ਨੇ ਪੀੜਤਾਂ ਦੀ ਮਦਦ ਲਈ ਤਤਪਰ ਰਹਿਣ ਦਾ ਭਰੋਸਾ ਦਿੱਤਾ।
Advertisement
Advertisement
×