DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਉਮੀਦਵਾਰ ਇਤਿਹਾਸਕ ਜਿੱਤ ਹਾਸਲ ਕਰਨਗੇ: ਹਡਾਣਾ

ਬਹਾਦਰਗਡ਼੍ਹ ਵਿੱਚ ਪਾਰਟੀ ਦੇ ਸਾਂਝੇ ਦਫ਼ਤਰ ਦਾ ਉਦਘਾਟਨ ਕੀਤਾ; ਵੱਡੀ ਗਿਣਤੀ ਆਗੂਆਂ ਨੇ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਬਹਾਦਰਗੜ੍ਹ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਹਲਕਾ ਇੰਚਾਰਜ ਰਣਜੋਧ ਹਡਾਣਾ।
Advertisement

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਮੂਹ ਰਾਜਨੀਤਕ ਧਿਰਾਂ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਸਨੌਰ ਤੋਂ ‘ਆਪ’ ਨਵੇਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਅੱਜ ਕਸਬਾ ਬਹਾਦਰਗੜ੍ਹ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੇ ਉਮੀਦਵਾਰਾਂ ਅਤੇ ਵਰਕਰਾਂ ਲਈ ਇੱਕ ਸਾਂਝਾ ਚੋਣ ਦਫ਼ਤਰ ਖੋਲ੍ਹਿਆ ਹੈ। ਦਫਤਰ ਦਾ ਉਦਘਾਟਨ ਕਰਦਿਆਂ ਉਨ੍ਹਾ ਨੇ ਇਸ ਚੋਣ ਸਬੰਧੀ ਭਵਿੱਖ ਦੀ ਰਣਨੀਤੀ ਤੈਅ ਕਰਦਿਆਂ ਪਾਰਟੀ ਉਮੀਦਵਾਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਵੱੱਲੋਂ ਕੀਤੇ ਗਏ ਵਿਕਾਸ ਤੇ ਸੁਧਾਰ ਕਾਰਜਾਂ ਤੇ ਲੋਕ ਪੱਖੀ ਨੀਤੀਆਂ ਤਹਿਤ ਹਲਕਾ ਵਾਸੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਭਰਵਾਂ ਸਹਿਯੋਗ ਤੇ ਸਾਥ ਦਿਤਾ ਜਾ ਰਿਹਾ ਹੈ। ਹਲਕਾ ਇੰਚਾਰਜ ਦੇ ਪੀ ਏ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਦਘਾਟਨ ਮੌਕੇ ਰਾਮਇੰਦਰ ਸਿੰਘ ਯਮਨਾ, ਇੰਚਾਰਜ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ, ਸੁਰਿੰਦਰ ਛਿੰਦਾ, ਭੂਸ਼ਣ ਕੁਮਾਰ ਤੇ ਹਰਜੀਤ ਚਮਾਰਹੇੜੀ ਸਮੇਤ ਗੁਰਜੀਤ ਸਰਪੰਚ, ਨਸੀਬ ਸਿੰਘ, ਕੁਲਦੀਪ ਸਰਪੰਚ, ਗੁਰਪੀਤ ਕਰਹੇੜੀ, ਮਲਕ ਸਿੰਘ ਸਰਪੰਚ, ਦਿਨੇਸ਼ ਸਰਪੰਚ, ਗੁਰਪ੍ਰੀਤ ਸੁਨਿਆਰਹੇੜੀ, ਬਲਬੀਰ ਬੋਹੜਪੁਰ, ਸ਼ੇਰ ਸਿੰਘ ਬੀੜਕੌਲੀ, ਭਿੰਦਾ ਫਤਿਹਪੁਰ, ਗੁਰਿੰਦਰ ਪੰਜਾਬੀ ਸਰਪੰਚ, ਜਸਬੀਰ ਸਰਪੰਚ, ਬਲਵਿੰਦਰ ਕੌਰ ਸਰਪੰਚ, ਰਾਣੀ ਸਰਪੰਚ, ਸ਼ੀਲਾ ਸਰਪੰਚ, ਗੁਰਦੇਵ ਵਿਰਕ ਸਮੇਤ ਬਲਾਕ ਸਮਿਤੀ ਉਮੀਦਵਾਰ ਕਿਰਨਜੋਤ ਕੌਰ ਘੁਮਾਣ, ਬਿੱਲਾ ਸਿੰਘ, ਰੀਟਾ ਰਾਣੀ, ਜੋਗਿੰਦਰ ਕੌਰ, ਗੁਰਮੀਤ ਸਿੰਘ, ਸਰਬਜੀਤ ਕੌਰ, ਬਲਬੀਰ ਸਿੰਘ, ਗੁਰਜੰਟ ਸਿੰਘ, ਮਨਜਿੰਦਰ ਕੌਰ ਆਦਿ ਵੀ ਮੌਜੂਦ ਰਹੇ। ਚੇਅਰਮੈਨ ਹਡਾਣਾ ਨੇ ਕਿਹਾ ਕਿ ਇਹ ਸਾਂਝਾ ਦਫ਼ਤਰ ਸਾਰੇ ਉਮੀਦਵਾਰਾਂ ਲਈ ਇੱਕ ਕੇਂਦਰ ਬਿੰਦੂ ਵਜੋਂ ਕੰਮ ਕਰੇਗਾ ਜਿੱਥੋਂ ਲੋਕਾਂ ਨਾਲ ਸਿੱਧਾ ਸੰਪਰਕ, ਪ੍ਰਚਾਰ ਮੁਹਿੰਮ ਦੀ ਯੋਜਨਾ ਅਦਿ ਕਾਰਜ ਕੀਤੇ ਜਾਣਗੇ। ਹਡਾਣਾ ਨੇ ਕਿਹਾ ਕਿ ਚੋਣ ਮੁਹਿੰਮ ਸਾਕਾਰਾਤਮਕ ਅਤੇ ਲੋਕਾਂ ਦੇ ਹਿਤਾਂ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਹਲਕਾ ਇੰਚਾਰਜ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜ, ਬੁਨਿਆਦੀ ਸੁਵਿਧਾਵਾਂ ਅਤੇ ਭਲਾਈ ਯੋਜਨਾਵਾਂ ਹੀ ਚੋਣ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਹਨ।

ਸਰਪੰਚ ਗੁਰਪ੍ਰੀਤ ਸਰਵਾਰਾ ਦਫ਼ਤਰ ਇਚਾਰਜ ਨਿਯੁਕਤ

Advertisement

Advertisement

ਚੇਅਰਮੈਨ ਰਣਜੋਧ ਹਡਾਣਾ ਨੇ ਪੰਜਾਬ ਪੁਲੀਸ ਦੇ ਰਿਟਾਇਰਡ ਇੰਸਪੈਕਟਰ ਅਤੇ ਰਿਸ਼ੀ ਕਲੋਨੀ ਚੌਰਾ (ਪਟਿਆਲਾ) ਦੇ ਸਰਪੰਚ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਵਾਰਾ ਨੂੰ ਬਹਾਦਰਗੜ੍ਹ ਵਿਚਲੇ ਚੋਣ ਦਫਤਰ ਦਾ ਇੰਚਾਰਜ ਵੀ ਨਿਯੁਕਤ ਕੀਤਾ। ਹਡਾਣਾ ਦਾ ਕਹਿਣਾ ਸੀ ਕਿ ਗੁਰਪ੍ਰੀਤ ਸਰਵਾਰਾ ਅਤੇ ਬਲਿਹਾਰ ਸਿੰਘ ਸਮੇਤ ਸਮੁੱਚੀ ਟੀਮ ਜਿਥੇ ਚੋਣ ਸਬੰਧੀ ਉਮੀਦਵਾਰਾਂ ਤੇ ਹੋਰਾਂ ਨਾਲ ਤਾਲਮੇਲ ਰੱਖੇਗੀ।

Advertisement
×