ਰਣਜੀਤ ਲਹਿਰਾ ਦੀ ਪੁਸਤਕ ਰਿਲੀਜ਼
ਰਣਜੀਤ ਲਹਿਰਾ ਵੱਲੋਂ ਸੰਪਾਦਤ ਪੁਸਤਕ ‘ਇਨਕਲਾਬੀ ਜਮਹੂਰੀ ਲਹਿਰ ਦਾ ਜੁਝਾਰੂ ਸਿਪਾਹੀ: ਨਾਮਦੇਵ ਭੁਟਾਲ’ ਪਿੰਡ ਭੁਟਾਲ ਕਲਾਂ ਵਿਖੇ ਰਿਲੀਜ਼ ਕੀਤੀ ਗਈ। ਇਸ ਦੌਰਾਨ ਰਣਜੀਤ ਲਹਿਰਾ ਵੱਲੋਂ ਸਾਥੀ ਨਾਮਦੇਵ ਦੀ ਜੀਵਨ ਸਾਥਣ ਜਸਵੰਤ ਕੌਰ, ਉਨ੍ਹਾਂ ਦੇ ਬੇਟੇ ਦਿਲਪ੍ਰੀਤ ਦੀਪੀ, ਧੀ ਹਰਦੀਪ ਕੌਰ...
ਰਣਜੀਤ ਲਹਿਰਾ ਵੱਲੋਂ ਸੰਪਾਦਤ ਪੁਸਤਕ ‘ਇਨਕਲਾਬੀ ਜਮਹੂਰੀ ਲਹਿਰ ਦਾ ਜੁਝਾਰੂ ਸਿਪਾਹੀ: ਨਾਮਦੇਵ ਭੁਟਾਲ’ ਪਿੰਡ ਭੁਟਾਲ ਕਲਾਂ ਵਿਖੇ ਰਿਲੀਜ਼ ਕੀਤੀ ਗਈ। ਇਸ ਦੌਰਾਨ ਰਣਜੀਤ ਲਹਿਰਾ ਵੱਲੋਂ ਸਾਥੀ ਨਾਮਦੇਵ ਦੀ ਜੀਵਨ ਸਾਥਣ ਜਸਵੰਤ ਕੌਰ, ਉਨ੍ਹਾਂ ਦੇ ਬੇਟੇ ਦਿਲਪ੍ਰੀਤ ਦੀਪੀ, ਧੀ ਹਰਦੀਪ ਕੌਰ ਰਿੰਪੀ, ਜਵਾਈ ਸੁਖਵਿੰਦਰ ਸਿੰਘ ਹੈਪੀ ਅਤੇ ਉਨ੍ਹਾਂ ਦੇ ਵੱਡੇ ਭਰਾ ਬਾਈ ਬਲਦੇਵ ਸਿੰਘ ਗਿੱਲ ਨੂੰ ਪਹਿਲੀ ਕਾਪੀ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਨਾਮਦੇਵ ਦੇ ਬਹੁਤ ਨਜ਼ਦੀਕੀ ਦੋਸਤ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਪਟਿਆਲਾ, ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਐਡਵੋਕੇਟ ਹਰੀਭਗਵਾਨ ਜੌਹਰ, ਬਿੱਲੂ ਭੁਟਾਲ, ਵਿੰਦਰ ਸਿੰਘ, ਰਾਜਪਾਲ ਕੌਰ, ਹਰਚਰਨ ਮੀਨੂ ਵੀ ਨਾਲ ਸਨ।
ਰਣਜੀਤ ਲਹਿਰਾ ਨੇ ਕਿਹਾ ਕਿ ਸਾਥੀ ਨਾਮਦੇਵ ਭੁਟਾਲ ਇਨਕਲਾਬੀ ਜਮਹੂਰੀ ਲਹਿਰ ਦੀ ਇੱਕ ਮਾਣਮੱਤੀ ਸ਼ਖ਼ਸੀਅਤ ਸਨ। ਮਰਨ ਉਪਰੰਤ ਮਨੁੱਖਤਾ ਦੀ ਸੇਵਾ ਲਈ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਮੰਡੀਕਲਾਂ, ਜਨਕ ਸਿੰਘ ਭੁਟਾਲ, ਰਘਬੀਰ ਭੁਟਾਲ, ਜਗਦੀਸ਼ ਪਾਪੜਾ ਹਾਜ਼ਰ ਸਨ।

