‘ਜਾਗੋ ਇੰਟਰਨੈਸ਼ਨਲ’ ਦਾ ਤ੍ਰੈਮਾਸਿਕ ਅੰਕ ਰਿਲੀਜ਼
ਮਾਲਵਾ ਰਿਸਰਚ ਸੈਂਟਰ ਪਟਿਆਲਾ ਵਲੋਂ ਪ੍ਰਕਾਸ਼ਿਤ ‘ਜਾਗੋ ਇੰਟਰਨੈਸ਼ਨਲ’ ਦਾ ਤ੍ਰੈਮਾਸਿਕ ਅੰਕ ਅੱਜ ਇੱਥੇ ਲੋਕ ਅਰਪਣ ਕੀਤਾ ਗਿਆ। ਡਾ. ਭਗਵੰਤ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਮੌਕੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ...
Advertisement
ਮਾਲਵਾ ਰਿਸਰਚ ਸੈਂਟਰ ਪਟਿਆਲਾ ਵਲੋਂ ਪ੍ਰਕਾਸ਼ਿਤ ‘ਜਾਗੋ ਇੰਟਰਨੈਸ਼ਨਲ’ ਦਾ ਤ੍ਰੈਮਾਸਿਕ ਅੰਕ ਅੱਜ ਇੱਥੇ ਲੋਕ ਅਰਪਣ ਕੀਤਾ ਗਿਆ। ਡਾ. ਭਗਵੰਤ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਮੌਕੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਝੂਠਾ ਬਿਰਤਾਂਤ ਅਤੇ ਅਧੂਰਾ ਸੱਚ ਤੋੜ ਕੇ ਸਹੀ ਤਸਵੀਰ ਪੇਸ਼ ਕਰਨਾ ਬੁੱਧੀਜੀਵੀਆਂ ਦਾ ਫਰਜ਼ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਜੋਕਾ ਪਰਵਾਸ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਫਾਇਦਾ ਕਰ ਰਿਹਾ ਹੈ। ਸਾਡੇ ਕਈ ਅਖੌਤੀ ਬੁੱਧੀਜੀਵੀ ਵੀ ਇਸ ਝੂਠੇ ਪ੍ਰਚਾਰ ਦਾ ਨਾ ਸਿਰਫ਼ ਸ਼ਿਕਾਰ ਬਣੇ ਸਗੋਂ ਇਸ ਪ੍ਰਚਾਰ ਵਿੱਚ ਭਾਗੀਦਾਰ ਬਣੇ। ਜੇ ਪੰਜਾਬੀ ਪੂਰਾ ਸੱਚ ਜਾਣ ਕੇ ਪਰਵਾਸ ਬਾਰੇ ਫੈਸਲਾ ਕਰਨ ਤਾਂ ਉਹ ਜ਼ਿਆਦਾ ਸੰਤੁਲਿਤ ਫੈਸਲਾ ਹੋਏਗਾ। ਇਸ ਮੌਕੇ ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਡਾ. ਤੇਜਵੰਤ ਸਿੰਘ ਮਾਨ ਸਾਹਿਤ ਰਤਨ, ਗੁਰਨਾਮ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ ਆਦਿ ਸਾਹਿਤਕਾਰ ਮੌਜੂਦ ਸਨ।
Advertisement
Advertisement
×