ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਕੇਡੀਆ ਵਰਲਡ ਸਕੂਲ ’ਚ ਪੰਜਾਬੀ ਭਾਸ਼ਣ ਮੁਕਾਬਲੇ

ਅਕੇਡੀਆ ਵਰਲਡ ਸਕੂਲ ਵਿੱਚ ਤੀਸਰੀ ਜਮਾਤ ਦੇ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਦੋ ਗਰੁੱਪਾਂ (ਲਾਇਲੈਕ, ਐਸਟਰ) ਵਿਚਕਾਰ ਕਰਵਾਇਆ ਗਿਆ। ਇਸ ਮੁਕਾਬਲੇ ਦੀ ਤਿਆਰੀ ਪੰਜਾਬੀ ਅਧਿਆਪਕਾ ਬਲਦੀਪ ਕੌਰ ਵੱਲੋਂ ਕਰਵਾਈ ਗਈ। ਇਹ ਮੁਕਾਬਲਾ ਦੋ ਰਾਊਂਡ ਵਿੱਚ ਕਰਵਾਇਆ...
Advertisement
ਅਕੇਡੀਆ ਵਰਲਡ ਸਕੂਲ ਵਿੱਚ ਤੀਸਰੀ ਜਮਾਤ ਦੇ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਦੋ ਗਰੁੱਪਾਂ (ਲਾਇਲੈਕ, ਐਸਟਰ) ਵਿਚਕਾਰ ਕਰਵਾਇਆ ਗਿਆ। ਇਸ ਮੁਕਾਬਲੇ ਦੀ ਤਿਆਰੀ ਪੰਜਾਬੀ ਅਧਿਆਪਕਾ ਬਲਦੀਪ ਕੌਰ ਵੱਲੋਂ ਕਰਵਾਈ ਗਈ। ਇਹ ਮੁਕਾਬਲਾ ਦੋ ਰਾਊਂਡ ਵਿੱਚ ਕਰਵਾਇਆ ਗਿਆ ਜਿਸ ਵਿੱਚੋਂ 12 ਵਿਦਿਆਰਥੀਆਂ ਸਰਗੁਣ ਕੌਰ, ਅਰਜ ਕੌਰ, ਅਰਸ਼ਵੀਰ ਕੌਰ, ਸਵੀਤਾਜ ਕੌਰ, ਗੁਨਾਕਸ਼ ਗਰਗ, ਅਗਮਵੀਰ ਸਿੰਘ, ਹਰਸਿਫ਼ਤ ਕੌਰ, ਨਿਮਰਤ ਕੌਰ, ਮਨਕੀਰਤ ਕੌਰ, ਰੁਹਾਨੀਕਾ, ਨਾਯਸ਼ਾ ਅਤੇ ਭਵਿਆ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ। ਇਸ ਮੁਕਾਬਲੇ ’ਚ ਜੱਜ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਐੱਚ.ਓ.ਡੀ. ਗੁਰਪ੍ਰੀਤ ਕੌਰ ਵੱਲੋਂ ਨਿਭਾਈ ਗਈ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰੁਹਾਨੀਕਾ (ਲਾਇਲੈਕ) ਦੂਜੇ ਸਥਾਨ ਤੇ ਸਵੀਤਾਜ ਕੌਰ (ਐਸਟਰ) ਤੀਜੇ ਸਥਾਨ ਤੇ ਹਰਸਿਫ਼ਤ ਕੌਰ (ਲਾਇਲੈਕ) ਅਤੇ ਅਰਸ਼ਵੀਰ ਕੌਰ (ਐਸਟਰ) ਰਹੇ। ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਉਨ੍ਹਾਂ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਇਆ ਹੌਸਲਾ-ਅਫ਼ਜ਼ਾਈ ਕੀਤੀ। ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਾਉਣ ਲਈ ਕਰਵਾਏ ਜਾਂਦੇ ਹਨ। 

 

Advertisement

Advertisement