ਵਿਧਾਨ ਸਭਾ ਹਲਕਾ ਸਨੌਰ ਦੇ ਡੈਲੀਗੇਟਾਂ ਦਾ ਪਹਿਲਾ ਇਜਲਾਸ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਭੁਨਰਹੇੜੀ ਵਿਖੇ ਹੋਇਆ। ਇਸ ਵਿਚ ਵਿਸ਼ੇਸ਼ ਤੌਰ ’ਤੇ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਇਕਬਾਲ ਸਿੰਘ ਝੂੰਦਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੁੱਜੇ। ਅੱਜ ਦੇ ਇਜਲਾਸ ਵਿਚ ਪੰਜ ਸਟੇਟ ਡੈਲੀਗੇਟ ਅਤੇ 22 ਜ਼ਿਲ੍ਹਾ ਡੈਲੀਗੇਟ ਚੁਣੇ ਗਏ। 554 ਸਰਕਲਾਂ ਦੇ ਡੈਲੀਗੇਟ ਚੁਣੇ ਗਏ। ਇਸ ਮੌਕੇ ਆਪਣੇ ਸੰਬੋਧਨ ਵਿਚ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ 11 ਅਗਸਤ ਨੂੰ ਪੰਜਾਬ ਨੂੰ ਪੰਥ ਪ੍ਰਵਾਨਿਤ ਲੀਡਰਸ਼ਿਪ ਮਿਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਾਹਿਬਾਨ ਨੇ ਜੋ ਫ਼ਰਮਾਨ ਜਾਰੀ ਕਰਕੇ ਪੰਥ ਤੇ ਪੰਜਾਬ ਦੇ ਨਾਂ ਤੇ ਹੁਕਮ ਸੁਣਾਇਆ ਸੀ ਉਹਦੇ ’ਤੇ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਸ ਹੁਕਮ ਨੂੰ ਤਾਰਪੀਡੋ ਕਰਨ ਵਾਲੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ ਅਤੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2 ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਫ਼ਰਮਾਨ ’ਤੇ ਪਹਿਰੇਦਾਰੀ ਕਰਨ ਅਤੇ ਉਸ ਹੁਕਮ ਦੀ ਪਾਲਣਾ ਕਰਕੇ ਜਿਹੜੀ ਭਰਤੀ ਦੀ ਸ਼ੁਰੂ ਕੀਤੀ ਸੀ। ਉਸ ਦੇ ਡੈਲੀਗੇਟ ਬਣਾ ਕੇ 11 ਅਗਸਤ ਨੂੰ ਪ੍ਰਧਾਨ ਦੀ ਚੋਣ ਸਹਿਮਤੀ ਨਾਲ ਹੋਵੇਗੀ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਨੂੰ ਡੈਲੀਗੇਟ ਚੁਣਿਆ ਗਿਆ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਪੰਜਾਬੀ ਸੱਭਿਆਚਾਰ ਮਿਟਣ ਦੇ ਕਿਨਾਰੇ ਜਾ ਰਿਹਾ, ਇਸ ਲਈ ਪੰਜਾਬੀਆਂ ਨੂੰ ਜਾਗਣ ਅਤੇ ਜਗਾਉਣ ਦੀ ਲੋੜ ਹੈ ਤੇ ਇਸ ਦੇ ਲਈ ਅਕਾਲੀ ਦਲ ਦੀ ਮੁੜ ਸੁਰਜੀਤ ਜ਼ਰੂਰੀ ਹੈ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਸਮੂਹ ਸਰਕਲ ਪ੍ਰਧਾਨਾ ਅਤੇ ਆਗੂਆਂ ਦਾ ਜੋਸ਼-ਖਰੋਸ਼ ਨਾਲ ਭਰਤੀ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਰਣਧੀਰ ਸਿੰਘ ਰੱਖੜਾ, ਤੇਜਿੰਦਰ ਪਾਲ ਸਿੰਘ ਸੰਧੂ, ਨਿਰੰਜਨ ਸਿੰਘ ਫ਼ੌਜੀ, ਕੁਲਦੀਪ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਸਮਸਪੁਰ, ਜਸਵੀਰ ਸਿੰਘ ਲਲੀਨਾ, ਤਰਸੇਮ ਸਿੰਘ ਕੋਟਲਾ, ਨਿਸਾਨਵੀਰ ਸਿੰਘ ਬ੍ਰਹਮਪੁਰ, ਜਸਵੀਰ ਸਿੰਘ, ਪ੍ਰੀਤਮ ਸਿੰਘ ਸਨੋਰ ,ਅਰਜਨ ਸਿੰਘ, ਸੁਖਦੀਪ ਸਿੰਘ, ਕਿਰਪਾਲ ਸਿੰਘ, ਗੁਰਮੇਲ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਕਮੇਟੀ ਸਨੋਰ, ਅਮਰਜੀਤ ਸਿੰਘ ਨੋਗਾਵਾ, ਜਗਜੀਤ ਸਿੰਘ ਡੰਡੋਆ, ਗੁਰਦਰਸਨ ਸਿੰਘ ਗਾਂਧੀ ਆਦਿ ਹਾਜ਼ਰ ਸਨ।