DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਜਰੀਵਾਲ ਦੀ ਕਠਪੁਤਲੀ ਬਣੀ ਪੰਜਾਬ ਸਰਕਾਰ: ਚੱਠਾ

ਭਾਜਪਾ ਆਗੂਆਂ ਨੇ ਚਾਰ ਮੰਡਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
  • fb
  • twitter
  • whatsapp
  • whatsapp
Advertisement
ਕੇਂਦਰ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਵੱਲੋਂ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੀ ਮਜਬੂਤੀ ਲਈ ਪਿੰਡ ਪੱਧਰ ’ਤੇ ਕੋਸ਼ਿਸ਼ਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਦਾ ਗੜ ਜਾਣੇ ਜਾਂਦੇ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿੱਚ ਮੰਡਲ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਸਰਵਹਿਤਕਾਰੀ ਵਿੱਦਿਆ ਮੰਦਰ ਦਿੜ੍ਹਬਾ ਵਿਖੇ ਬੀਜੇਪੀ ਦੀ ਹੋਈ ਮੀਟਿੰਗ ਦੌਰਾਨ ਦਿੜ੍ਹਬਾ ਹਲਕੇ ਦੇ ਚਾਰ ਮੰਡਲਾਂ ਦੇ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਮ੍ਰਿਤਪਾਲ ਸਿੰਘ ਚੱਠਾ ਨੇ ਦੱਸਿਆ ਕਿ ਦਿੜ੍ਹਬਾ ਹਲਕੇ ਦੇ ਵੱਖ ਵੱਖ ਪਿੰਡਾਂ ਲਈ ਛੇ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਣੀ ਸੀ, ਜਿਨ੍ਹਾਂ ਵਿੱਚੋਂ ਚਾਰ ਮੰਡਲ ਪ੍ਰਧਾਨਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ। ਜਸਵੀਰ ਸਿੰਘ ਨੂੰ ਸੂਲਰ ਘਰਾਟ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਜਗਪਾਲ ਸਿੰਘ ਗੰਢੂਆਂ ਨੂੰ ਧਰਮਗੜ੍ਹ ਮੰਡਲ ਦਾ ਪ੍ਰਧਾਨ ਬਣਾਇਆ ਹੈ, ਰਾਜਿੰਦਰ ਸਿੰਘ ਰੋਗਲਾ ਨੂੰ ਕੌਹਰੀਆਂ ਅਤੇ ਬਲਵਿੰਦਰ ਸਿੰਘ ਖਾਲਸਾ ਨੂੰ ਉਗਰਾਹਾਂ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਐਡਵੋਕੇਟ ਚੱਠਾ ਨੇ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਸਾਬਕਾ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਇਸ ਮੌਕੇ ਜਗਤ ਕਥੂਰੀਆ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਭਾਜਪਾ, ਵਿਨੋਦ ਸਿੰਗਲਾ ਜ਼ਿਲ੍ਹਾ ਸਹਾਇਕ ਰਿਟਰਨਿੰਗ ਅਫ਼ਸਰ, ਰਾਜ ਕੁਮਾਰ ਬਾਂਸਲ, ਤਰਸੇਮ ਚੰਦ ਬਾਲੀ ਮੰਡਲ ਪ੍ਰਧਾਨ ਦਿੜ੍ਹਬਾ, ਰਾਜ ਕੁਮਾਰ ਸੁਨਾਮ ਜ਼ਿਲ੍ਹਾ ਮੀਤ ਪ੍ਰਧਾਨ,ਮਨੀਸ਼ ਕੁਮਾਰ ਬਾਗੜੀ ਦਿੜ੍ਹਬਾ, ਹਨੀ ਬਾਗੜੀ ਐੱਮਸੀ ਦਿੜ੍ਹਬਾ, ਮਨੀਸ਼ ਮੋਦੀ ਦਿੜ੍ਹਬਾ, ਪ੍ਰੀਤਮ ਸਿੰਘ ਦਿੜ੍ਹਬਾ ਅਤੇ ਵਿਪਨ ਕੁਮਾਰ ਹਾਜ਼ਰ ਸਨ।

Advertisement

ਦਿੜ੍ਹਬਾ ਵਿੱਚ ਭਾਜਪਾ ਆਗੂ ਹਲਕੇ ਦੇ ਮੰਡਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ। -ਫੋਟੋ: ਸ਼ੀਤਲ

Advertisement
×