Advertisement
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਫਰਵਰੀ
Advertisement
ਇਥੇ ਸੁਨਾਮ ਰੋਡ ’ਤੇ ਅੱਜ ਸਵੇਰੇ ਕੌਮੀ ਹਾਈਵੇਅ-7 ਦੇ ਓਵਰ ਬ੍ਰਿਜ ਹੇਠਾਂ ਥਾਰ ਜੀਪ ਤੇ ਸਵਿਫਟ ਕਾਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਪਲਟ ਗਈਆਂ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਸਵਿਫਟ ਕਾਰ ਵਿੱਚ ਮਾਂ-ਪੁੱਤ ਸਵਾਰ ਸਨ ਜੋ ਖਨੌਰੀ ਨੇੜਲੇ ਪਿੰਡ ਬਾਉਪੁਰ ਤੋਂ ਵਾਇਆ ਸੰਗਰੂਰ ਹੋ ਕੇ ਤਰਨ ਤਾਰਨ ਜਾ ਰਹੇ ਸੀ ਜਦੋਂ ਕਿ ਥਾਰ ਕਾਰ ਵਿਚ ਸਵਾਰ ਨੌਜਵਾਨ ਧੂਰੀ ਤੋਂ ਸੁਨਾਮ ਜਾ ਰਿਹਾ ਸੀ। ਜਿਉਂ ਹੀ ਥਾਰ ਜੀਪ ਕੌਮੀ ਹਾਈਵੇਅ ਦੇ ਪੁਲ ਹੇਠਾਂ ਤੋਂ ਲੰਘੀ ਤਾਂ ਪੁਲ ਦੇ ਓਹਲੇ ਸਰਵਿਸ ਰੋਡ ਤੋਂ ਅਚਾਨਕ ਕਾਰ ਆ ਗਈ। ਦੋਵਾਂ ਦੀ ਟੱਕਰ ਹੋ ਗਈ।
ਲੋਕਾਂ ਨੇ ਹਾਦਸਾਗ੍ਰਸਤ ਗੱਡੀਆਂ ’ਚੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਕਾਰ ਸਵਾਰ ਮਨਜੀਤ ਕੌਰ ਨੂੰ ਪਟਿਆਲਾ ਰੈਫਰ ਕਰ ਦਿੱਤਾ। ਥਾਰ ਸਵਾਰ ਸੁਰਿੰਦਰ ਸਿੰਘ ਵੀ ਮਾਮੂਲੀ ਜ਼ਖ਼ਮੀ ਹੋਇਆ ਹੈ। ਹਾਦਸਾ ਏਨਾ ਭਿਆਨਕ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Advertisement
×