ਮਾਲਵੇ ਵਿਚ ਫੈਲ ਰਹੇ ਕੈਂਸਰ ਲਈ ਜਨਤਕ ਜਮਹੂਰੀ ਜਥੇਬੰਦੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ। ਜਥੇਬੰਦੀਆਂ ਅਨੁਸਾਰ ਕਾਰਪੋਰੇਟ ਸੈਕਟਰ ਵੱਲੋਂ ਆਪਣੇ ਵੱਡੇ ਮੁਨਾਫ਼ੇ ਲਈ ਕਪਾਹ ਅਤੇ ਨਰਮੇ ਦੀ ਪੱਟੀ ਮਾਲਵੇ ਵਿੱਚ ਜਾਅਲੀ ਕੀਟ ਨਾਸ਼ਕਾਂ ਦੇ ਵਪਾਰ ਦੀ ਭੇਟ ਆਮ ਲੋਕ ਚੜ੍ਹ ਰਹੇ ਹਨ ਅਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਇਸ ਖੇਤਰ ਨੂੰ ਬੁਰੀ ਤਰ੍ਹਾਂ ਆਪਣੇ ਸ਼ਿਕੰਜੇ ਵਿੱਚ ਲੈ ਲਿਆ ਹੈ। ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਜੁਝਾਰ ਲੌਂਗੋਵਾਲ, ਬਲਬੀਰ ਲੌਂਗੋਵਾਲ, ਲਖਵੀਰ ਲੱਖੀ ਲੌਂਗੋਵਾਲ ਤੇ ਕਮਲਜੀਤ ਵਿੱਕੀ ਆਦਿ ਨੇ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੀ ਬਿਮਾਰੀ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ ਅਤੇ ਲਗਾਤਾਰ ਲੋਕ ਇਸ ਬਿਮਾਰੀ ਦੀ ਭੇਟ ਚੜ੍ਹ ਰਹੇ ਹਨ ਜਿਸ ਕਾਰਨ ਲੋਕ ਬੇਹੱਦ ਫਿਕਰਮੰਦ ਹਨ ਕਿਉਂਕਿ ਇਹ ਬਿਮਾਰੀ ਹਰ ਘਰ ਦੀ ਦਹਿਲੀਜ਼ ’ਤੇ ਖੜ੍ਹੀ ਹੈ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹਰ ਖਾਣ ਪੀਣ ਦੇ ਖੇਤਰ ਵਿੱਚ ਵੱਡੇ ਸਾਮਰਾਜੀ ਘਰਾਣਿਆਂ ਦੇ ਕੀਤੇ ਜਾ ਰਹੇ ਕਬਜੇ ਖਿਲਾਫ਼ ਲੜਾਈ ਤਿੱਖੀ ਕਰਨ ਦੀ ਸਮਿਆਂ ਦੀ ਅਣਸਰਦੀ ਲੋੜ ਦੱਸਿਆ ਹੈ। ਇਸ ਮੌਕੇ ਅਨਿਲ ਕੁਮਾਰ, ਬੀਰਬਲ ਸਿੰਘ,ਰ ਣਜੀਤ ਸਿੰਘ, ਗੁਰਮੇਲ ਸਿੰਘ, ਸੰਦੀਪ ਸਿੰਘ,ਸੁਖਪਾਲ ਸਿੰਘ, ਕੇਵਲ ਸਿੰਘ, ਚਰਨਾ ਸਿੰਘ ਤੇ ਅਮਨਦੀਪ ਸਿੰਘ ਆਦਿ ਆਗੂ ਹਾਜ਼ਰ ਸਨ।