DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੋਵਿਗਿਆਨਕ ਚਿਕਿਤਸਕ ਪਵਿੱਤਰ ਸਿੰਘ ਉਰਫ਼ ਬਾਬਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਸਕੇ ਭਤੀਜੇ ਨੇ ਰੰਜ਼ਿਸ਼ ਤਹਿਤ ਕੀਤੀ ਹੱਤਿਆ
  • fb
  • twitter
  • whatsapp
  • whatsapp
featured-img featured-img
ਪਵਿੱਤਰ ਸਿੰਘ ਉਰਫ਼ ਬਾਬਾ ਦੀ ਫਾਈਲ ਫੋਟੋ
Advertisement
ਇੱਥੋਂ ਨੇੜਲੇ ਪਿੰਡ ਰਾਮਪੁਰਾ ਵਿੱਚ ਉੱਘੇ ਸਮਾਜ ਸੇਵੀ ਤੇ ਮਨੋਵਿਗਿਆਨਕ ਚਿਕਿਤਸਕ ਪਵਿੱਤਰ ਸਿੰਘ ਉਰਫ਼ ਬਾਬਾ ਦਾ ਆਪਣੇ ਘਰ ਵਿਚ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਇਸ ਸਬੰਧੀ ਗੋਬਿੰਦਰ ਸਿੰਘ ਵਾਸੀ ਪਿੰਡ ਚੱਠੇ ਨਨਹੇੜਾ ਹਾਲ ਅਬਾਦ ਰਾਮਪੁਰਾ ਨੇ ਇਥੇ ਥਾਣੇ ਵਿਚ ਸ਼ਿਕਾਇਤ ਲਿਖਾਈ ਕਿ ਉਹ ਪਵਿੱਤਰ ਸਿੰਘ ਉਰਫ਼ ਬਾਬਾ ਨੇ ਦੋਵੇਂ ਲੱਤਾਂ ਤੋਂ ਅਪਾਹਜ ਹੋਣ ਕਾਰਨ ਵਿਆਹ ਨਹੀਂ ਕਰਵਾਇਆ ਸੀ, ਜਿਸ ਕਾਰਨ ਉਹ ਅਤੇ ਉਸ ਦਾ ਭਰਾ ਪਵਿੱਤਰ ਸਿੰਘ ਦੇ ਘਰ ਹੀ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਪਵਿੱਤਰ ਸਿੰਘ ਦਾ ਭਤੀਜਾ ਮਨਵੀਰ ਸਿੰਘ ਉਰਫ਼ ਅਨੂ ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਘਰ ਆਉਂਦਾ ਰਹਿੰਦਾ ਸੀ ਅਤੇ ਪਵਿੱਤਰ ਸਿੰਘ ਨਾਲ ਝਗੜਾ ਵੀ ਕਰਦਾ ਰਹਿੰਦਾ ਸੀ।

Advertisement

ਉਸ ਨੇ ਦੱਸਿਆ ਕਿ 22 ਅਗਸਤ ਨੂੰ ਸਵੇਰੇ 11 ਵਜੇ ਮਨਵੀਰ ਸਿੰਘ ਘਰ ਪਵਿੱਤਰ ਸਿੰਘ ਦੇ ਕਮਰੇ ਵਿੱਚ ਆਇਆ। ਇਸੇ ਦੌਰਾਨ ਉਸ ਨੇ ਪਵਿੱਤਰ ਸਿੰਘ ਦੇ ਕਮਰੇ ਵਿੱਚੋਂ ਉੱਚੀ ਉੱਚੀ ਬੋਲਣ ਦੀ ਅਵਾਜ਼ ਸੁਣੀ ਤਾਂ ਉਹ ਕਮਰੇ ਵੱਲ ਭੱਜਿਆ। ਉਸ ਨੇ ਸ਼ੀਸ਼ੇ ਵਿੱਚੋਂ ਦੇਖਿਆ ਤਾਂ ਮਨਵੀਰ ਸਿੰਘ ਲੋਹੇ ਦੀ ਨਾਲ ਪਵਿੱਤਰ ਸਿੰਘ ਦੇ ਸਿਰ ’ਤੇ ਵਾਰ ਕਰ ਰਿਹਾ ਸੀ। ਉਸ ਨੂੰ ਦੇਖ ਕੇ ਮਨਵੀਰ ਸਿੰਘ ਹਥਿਆਰ ਸਣੇ ਮੌਕੇ ਤੋਂ ਭੱਜ ਗਿਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਵਿੱਤਰ ਸਿੰਘ ਨੂੰ ਉਹ ਗੱਡੀ ਰਾਹੀਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ, ਜਿੱਥੇ ਦੇਰ ਸ਼ਾਮ ਪਵਿੱਤਰ ਸਿੰਘ ਦੀ ਮੌਤ ਹੋ ਗਈ।

ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮਨਵੀਰ ਸਿੰਘ ਉਰਫ਼ ਅਨੂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅੱਜ ਬਾਅਦ ਦੁਪਹਿਰ ਪਵਿੱਤਰ ਸਿੰਘ ਉਰਫ਼ ਬਾਬਾ ਦੀ ਮ੍ਰਿਤਕ ਦੇਹ ਦਾ ਰਾਮਪੁਰਾ ਪਿੰਡ ਦੀ ਸ਼ਮਸ਼ਾਨ ਭੂਮੀ ਵਿਖੇ ਬਹੁਤ ਹੀ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ, ਸਿਆਸੀ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇੱਥੇ ਦੱਸਣਯੋਗ ਹੈ ਕਿ ਪਵਿੱਤਰ ਸਿੰਘ ਨੂੰ ਪਹਿਲਾਂ ਬਾਬਾ ਡੈੱਕ ਨਾਲ ਦੂਰ ਦੂਰ ਤੱਕ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਉਸ ਨੇ ਮਨੋਵਿਗਿਆਨੀ ਤੌਰ ’ਤੇ ਆਪਣਾ ਨਾਂ ਬਣਾਇਆ। ਪਵਿੱਤਰ ਬਾਬਾ ਕੋਲ ਮਾਨਸਿਕ ਰੋਗੀ ਇਲਾਜ ਲਈ ਦੂਰੋਂ ਦੂਰੋਂ ਆਉਂਦੇ ਸਨ।

Advertisement
×