ਸਾਫ਼ ਪਾਣੀ ਨਾ ਮਿਲਣ ਕਾਰਨ ਰੋਸ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਲਹਿਰਾਗਾਗਾ ਅਤੇ ਸ਼ਹਿਰ ਨਿਵਾਸੀ ਮਿਲ ਕੇ ਨਗਰ ਕੌਂਸਲ ਅੱਗੇ ਇਕੱਠੇ ਹੋਏ। ਬੀਕੇਯੂ ਉਗਰਾਹਾਂ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਖਰਾਬ ਆ ਰਹੀ ਹੈ ਜੋ ਕਿ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਲਹਿਰਾਗਾਗਾ ਅਤੇ ਸ਼ਹਿਰ ਨਿਵਾਸੀ ਮਿਲ ਕੇ ਨਗਰ ਕੌਂਸਲ ਅੱਗੇ ਇਕੱਠੇ ਹੋਏ। ਬੀਕੇਯੂ ਉਗਰਾਹਾਂ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਖਰਾਬ ਆ ਰਹੀ ਹੈ ਜੋ ਕਿ ਪੀਣ ਵਾਲਾ ਪਾਣੀ ਨਾ ਤਾਂ ਪਸ਼ੂਆਂ ਦੇ ਪੀਣ ਯੋਗ ਹੈ ਅਤੇ ਨਾ ਹੀ ਮਨੁੱਖਾਂ ਦੇ ਪੀਣ ਯੋਗ ਹੈ ਅਤੇ ਸ਼ਹਿਰ ਅੰਦਰ ਲੋਕਾਂ ਨੂੰ ਕਈ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਸ਼ਹਿਰ ਵਿਚ ਕੈਂਸਰ, ਕਾਲਾ ਪੀਲੀਆ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇਸ ਮਸਲੇ ਦੇ ਸਬੰਧ ਵਿੱਚ ਸ਼ਹਿਰ ਵਾਸੀ ਅੱਜ ਈਓ ਨੂੰ ਮਿਲੇ, ਉਨ੍ਹਾਂ ਦਾ ਕਹਿਣਾ ਸੀ ਕਿ ਵਾਟਰ ਸਪਲਾਈ ਵਾਲਾ ਪਾਣੀ ਸ਼ਹਿਰ ਵਿੱਚ ਜਾ ਰਿਹਾ ਹੈ ਤੇ ਕਈ ਲੋਕਾਂ ਦੀਆਂ ਲੋਹੇ ਵਾਲੀਆਂ ਪਾਈਪਾਂ ਲੀਕ ਹਨ। ਇਸ ਮੌਕੇ ਵਾਸੀਆਂ ਨੇ ਈਓ ਨੂੰ ਸੈਂਡ ਫਿਲਟਰ ਬਦਲਣ ਲਈ ਕਿਹਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਫਿਲਟਰ ਬਦਲਣ ਲਈ ਚਾਰ ਮਹੀਨੇ ਦਾ ਸਮਾਂ ਚਾਹੀਦਾ ਹੈ ਜਦ ਕਿ ਲੋਕ ਪਾਣੀ ਵਾਲੇ ਪੀਣ ਨੂੰ ਤਰਸ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਇੱਕ ਹਫਤੇ ਦੇ ਅੰਦਰ ਅੰਦਰ ਨਾ ਹੋਇਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਤੇ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਲਾਡੀ ਰਾਜਵੀਰ, ਸੁਖਪਾਲ ਸ਼ਰਮਾ, ਐਕਸੀਅਨ ਭੁਪਿੰਦਰ ਪਾਲ ਸ਼ਰਮਾ, ਸਤਪਾਲ ਡੀਸੀ, ਬਿੱਲੂ ਸਿੰਘ ਰਿੰਟੂ, ਫੌਜੀ ਰਜੇਸ਼ ਪੱਪੂ, ਸ਼ੈਂਕੀ ਸਿੰਗ਼ਲਾ, ਓਮ ਪ੍ਰਕਾਸ਼ ਸ਼ਰਮਾ ਅਤੇ ਗੁਰਦੇਵ ਸਿੰਘ ਲਹਿਰਾਓ ਹਾਜ਼ਰ ਸਨ।