ਆਮ ਆਦਮੀ ਪਾਰਟੀ ਦੇ ਯੂਥ ਆਗੂ ਪ੍ਰਿੰਸ ਗਰਗ ਨੂੰ ਹਲਕਾ ਲਹਿਰਾਗਾਗਾ ਦੇ ਟਰੇਡ ਵਿੰਗ ਦਾ ਇੰਚਾਰਜ ਲਾਇਆ ਗਿਆ ਹੈ। ਪ੍ਰਿੰਸ ਗਰਗ ਦੀ ਪਾਰਟੀ ਦੇ ਪ੍ਰਤੀ ਵਫਾਦਾਰੀ ਅਤੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਟਰੇਡ ਵਿੰਗ ਦਾ ਹਲਕਾ ਇੰਚਾਰਜ ਲੱਗਣ ਉਪਰੰਤ ਪ੍ਰਿੰਸ ਗਰਗ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਗੌਰਵ ਗੋਇਲ ਦਾ ਧੰਨਵਾਦ ਕਰਦਾ ਹਨ। ਪ੍ਰਿੰਸ ਗਰਗ ਨੇ ਆਖਿਆ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।