ਜ਼ਿਲ੍ਹਾ ਸਿੱਖਿਆ ਅਫ਼ਸਰ (ਐਂ ਸਿ) ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਛੱਤਵਾਲ, ਪ੍ਰਮਿੰਦਰ ਸਿੰਘ, ਮੇਜਰ ਸਿੰਘ ਚੀਮਾ ਅਤੇ ਪ੍ਰਿੰਸ ਕਾਲੜਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਹੇਠ 45ਵੀਆਂ ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਮਸਤੂਆਣਾ ਸਾਹਿਬ ਵਿੱਚ ਕਰਵਾਈਆਂ ਗਈਆਂ।
ਖੇਡਾਂ ਦਾ ਉਦਘਾਟਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤਾ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਇੰਟਰਨੈਸ਼ਨਲ ਵਾਲੀਵਾਲ ਖਿਡਾਰੀ ਗੁਰਜੰਟ ਸਿੰਘ ਦੁੱਗਾਂ, ਪ੍ਰਿੰਸੀਪਲ ਡਾ. ਗੀਤਾ ਠਾਕਰ, ਗੁਰਦਰਸ਼ਨ ਸਿੰਘ ਬੀ ਪੀ ਈ ਓ ਧੂਰੀ, ਜਗਦੇਵ ਸਿੰਘ ਲੱਡਾ ਸੀ ਐੱਚ ਟੀ ਘਰਾਚੋਂ , ਮਨੂ ਬਡਰੁੱਖਾਂ, ਨਵਦੀਪ ਸਿੰਘ ਕਾਂਝਲਾ, ਤਰਸੇਮ ਸਿੰਘ ਘਨੌਰੀ ਕਲਾਂ ਅਤੇ ਵੀਰਪਾਲ ਕੌਰ ਛਾਹੜ ਨੇ ਸ਼ਿਰਕਤ ਕੀਤੀ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਕੂਲਾਂ ਵਿੱਚੋਂ 850 ਦੇ ਕਰੀਬ ਬੱਚਿਆਂ ਨੇ ਭਾਗ ਲਿਆ।
ਖੇਡਾਂ ਵਿੱਚ ਸਰਕਲ ਕਬੱਡੀ, ਰੱਸਾਕਸ਼ੀ ਅਤੇ ਯੋਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੰਗਰੂਰ ਅਤੇ ਤਰਨਤਾਰਨ ਵਿਚਕਾਰ ਹੋਏ ਰੱਸਾਕਸ਼ੀ ਮੁਕਾਬਲੇ ਵਿੱਚ ਸੰਗਰੂਰ ਨੇ ਬਾਜ਼ੀ ਮਾਰੀ, ਜਦੋਂ ਕਿ ਸਰਕਲ ਕਬੱਡੀ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦਰਮਿਆਨ ਹੋਏ ਸਖਤ ਮੁਕਾਬਲੇ ਵਿੱਚ ਗੁਰਦਾਸਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪਟਿਆਲਾ ਨੇ ਬਰਨਾਲਾ ਨੂੰ ਹਰਾਇਆ ਅਤੇ ਤਰਨ ਤਾਰਨ ਨੇ ਕਪੂਰਥਲਾ ਨੂੰ ਹਰਾਇਆ। ਇਸ ਮੌਕੇ ਮੰਨੂ ਬਡਰੁੱਖਾਂ, ਗੁਰਜੀਤ ਸਿੰਘ ਘਾਰੂ, ਅਮਰੀਕ ਸਿੰਘ ਚੰਗਾਲ, ਵਿੱਕੀ ਲਿੱਦੜਾਂ, ਮੇਜਰ ਸਿੰਘ ਚੀਮਾ, ਰਮਾ ਰਾਣੀ, ਰਜਿੰਦਰ ਸਿੰਘ, ਰਣਵੀਰ ਕੌਰ, ਪ੍ਰਿੰਸ ਕਾਲੜਾ, ਗੁਰਮੀਤ ਕੌਰ ਸੋਹੀ, ਮਨਜੀਤ ਸਿੰਘ ਸੱਗੂ, ਬਸੰਤ ਸਿੰਘ ਲੱਡਾ, ਗੁਰਜੰਟ ਸਿੰਘ ਕੌਹਰੀਆਂ, ਜੁਝਾਰ ਸਿੰਘ ਉਭਾਵਾਲ, ਜਤਿੰਦਰ ਜੋਤੀ, ਅਵਤਾਰ ਸਿੰਘ ਭਲਵਾਨ, ਜਸਵੀਰ ਸਿੰਘ ਲੱਡਾ, ਹਰਵਿੰਦਰ ਪਾਲ ਬਲਮਗੜ੍ਹ, ਹੰਸ ਰਾਜ ਕਾਂਝਲਾ, ਜਸਵੀਰ ਕੌਰ ਹਰੀਪੁਰਾ, ਮਨਦੀਪ ਕੌਰ, ਜਸਵਿੰਦਰ ਕੌਰ, ਮਲਕੀਤ ਸਿੰਘ ਲੱਡਾ, ਹੰਸਰਾਜ ਕਾਂਝਲਾ, ਗੁਰਜੰਟ ਸਿੰਘ ਲੱਡਾ ਨੈਸ਼ਨਲ ਐਵਾਰਡੀ, ਕਰਨੈਲ ਸਿੰਘ, ਕੁਲਵੀਰ ਸਿੰਘ ਮੂਨਕ , ਵਰਿੰਦਰ ਸਿੰਘ, ਮਲਕੀਤ ਸਿੰਘ ਲੱਡਾ, ਜਗਰੂਪ ਸਿੰਘ ਧਾਂਦਰਾ ਅਤੇ ਇੰਦਰਪਾਲ ਸਿੰਘ ਮੌਜੂਦ ਸਨ।

