ਪ੍ਰਾਇਮਰੀ ਖੇਡਾਂ: ਕਿਲ੍ਹਾ ਹਕੀਮਾਂ ਸੈਂਟਰ ਨੇ ਟਰਾਫੀ ਜਿੱਤੀ
ਬਲਾਕ ਸੰਗਰੂਰ ਦੇ ਪ੍ਰਾਇਮਰੀ ਬੱਚਿਆਂ ਦੇ ਖੇਡ ਮੁਕਾਬਲੇ ਮਸਤੂਆਣਾ ਸਾਹਿਬ ਵਿੱਚ ਬੀਪੀਈਓ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਓਵਰਆਲ ਟਰਾਫ਼ੀ ’ਤੇ ਕਿਲ੍ਹਾ ਹਕੀਮਾਂ ਸੈਂਟਰ ਦੀ ਟੀਮ ਵੱਲੋਂ ਕਬਜ਼ਾ ਕੀਤਾ ਗਿਆ। ਜਾਣਕਾਰੀ ਅਨੁਸਾਰ ਖੇਡਾਂ ਦਾ ਉਦਘਾਟਨ...
ਬਲਾਕ ਸੰਗਰੂਰ ਦੇ ਪ੍ਰਾਇਮਰੀ ਬੱਚਿਆਂ ਦੇ ਖੇਡ ਮੁਕਾਬਲੇ ਮਸਤੂਆਣਾ ਸਾਹਿਬ ਵਿੱਚ ਬੀਪੀਈਓ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਓਵਰਆਲ ਟਰਾਫ਼ੀ ’ਤੇ ਕਿਲ੍ਹਾ ਹਕੀਮਾਂ ਸੈਂਟਰ ਦੀ ਟੀਮ ਵੱਲੋਂ ਕਬਜ਼ਾ ਕੀਤਾ ਗਿਆ। ਜਾਣਕਾਰੀ ਅਨੁਸਾਰ ਖੇਡਾਂ ਦਾ ਉਦਘਾਟਨ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਅੱਠ ਸੈਂਟਰਾਂ ਦੇ 60 ਦੇ ਕਰੀਬ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਰੱਸਾਕਸ਼ੀ ਦੇ ਮੁਕਾਬਲਿਆਂ ਵਿੱਚ ਪੁਲੀਸ ਲਾਈਨ ਸੰਗਰੂਰ ਸੈਂਟਰ ਨੇ ਪਹਿਲਾ ਸਥਾਨ, ਕਿਲ੍ਹਾ ਹਕੀਮਾਂ ਸੈਂਟਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਖੋ-ਖੋ ਲੜਕਿਆਂ ਦੇ ਹੋਏ ਮੁਕਾਬਲਿਆਂ ਦੌਰਾਨ ਭਿੰਡਰਾਂ ਸੈਂਟਰ ਨੇ ਪਹਿਲਾ ਸਥਾਨ ਅਤੇ ਪੁਲੀਸ ਲਾਈਨ ਸੈਂਟਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਵਿੱਚ ਕਿਲ੍ਹਾ ਹਕੀਮਾਂ ਸੈਂਟਰ ਨੇ ਪਹਿਲਾ ਸਥਾਨ, ਪੁਲੀਸ ਲਾਈਨ ਸੈਂਟਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ (ਲੜਕੇ) ਕਿਲ੍ਹਾ ਹਕੀਮਾਂ ਨੇ ਪਹਿਲਾ ਸਥਾਨ ਤੇ ਪੁਲੀਸ ਲਾਈਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਰਕਲ ਕਬੱਡੀ ਲੜਕਿਆਂ ਪੁਲੀਸ ਲਾਈਨ ਸੈਂਟਰ ਨੇ ਪਹਿਲਾ ਸਥਾਨ ਅਤੇ ਕਿਲ੍ਹਾ ਹਕੀਮਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਪੁਲੀਸ ਲਾਈਨ ਨੇ ਪਹਿਲਾ ਸਥਾਨ ਅਤੇ ਭਿੰਡਰਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਥਲੈਟਿਕ, ਯੋਗ, ਬੈਡਮਿੰਟਨ, ਕੁਸ਼ਤੀ, ਜਿਮਨਾਸਟਿਕ ਆਦਿ ਦੇ ਪ੍ਰਾਇਮਰੀ ਪੱਧਰ ਦੇ 16 ਤਰ੍ਹਾਂ ਦੇ ਲੜਕਿਆਂ ਲੜਕੀਆਂ ਦੇ ਈਵੈਂਟ ਬਲਾਕ ਦੇ ਅਧਿਆਪਕਾਂ ਦੁਆਰਾ ਰਲ ਮਿਲ ਕੇ ਕਰਵਾਏ ਗਏ। ਇਸ ਮੌਕੇ ਇਨਾਮਾਂ ਦੀ ਵੰਡ ਬੀਪੀਈਓ ਗੁਰਦਰਸ਼ਨ ਸਿੰਘ ਦੁਆਰਾ ਕੀਤੀ ਗਈ। ਬੱਚਿਆਂ ਲਈ ਲੰਗਰ ਪਾਣੀ ਦਾ ਪ੍ਰਬੰਧ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਬਾਖੂਬੀ ਕੀਤਾ ਗਿਆ।