DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਸਤਕ ‘ਸ਼ਬਦ ਜਿਗਿਆਸਾ’ ਲੋਕ ਅਰਪਣ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 22 ਅਗਸਤ ਪੰਜਾਬੀ ਸਾਹਿਤ ਸਭਿਆਚਾਰ ਮੰਚ ਪਟਿਆਲਾ ਵੱਲੋਂ ਉਰਦੂ ਅਕੈਡਮੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਸਮਾਗਮ ਉਰਦੂ ਅਕੈਡਮੀ ਵਿੱਚ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਬਲਵਿੰਦਰ ਸਿੰਘ ਬੁਰਜ ਦੀ ਪਲੇਠੀ ਪੁਸਤਕ ‘ਸ਼ਬਦ ਜਿਗਿਆਸਾ’ ਲੋਕ ਅਰਪਣ ਕੀਤੀ ਗਈ। ਸਮਾਗਮ...
  • fb
  • twitter
  • whatsapp
  • whatsapp
featured-img featured-img
ਪ੍ਰਿੰਸੀਪਲ ਬਲਵਿੰਦਰ ਸਿੰਘ ਬੁਰਜ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਵਿਧਾਇਕ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਅਤੇ ਹੋਰ। -ਫੋਟੋ:ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 22 ਅਗਸਤ

Advertisement

ਪੰਜਾਬੀ ਸਾਹਿਤ ਸਭਿਆਚਾਰ ਮੰਚ ਪਟਿਆਲਾ ਵੱਲੋਂ ਉਰਦੂ ਅਕੈਡਮੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਸਮਾਗਮ ਉਰਦੂ ਅਕੈਡਮੀ ਵਿੱਚ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਬਲਵਿੰਦਰ ਸਿੰਘ ਬੁਰਜ ਦੀ ਪਲੇਠੀ ਪੁਸਤਕ ‘ਸ਼ਬਦ ਜਿਗਿਆਸਾ’ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਅਤੇ ਵਿਸ਼ੇਸ਼ ਮਹਿਮਾਨ ਫਰਿਆਲ ਰਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਕਵੀ ਦਰਸ਼ਨ ਸਿੰਘ ਬੁੱਟਰ ਨੇ ਕੀਤੀ ਅਤੇ ਉਰਦੂ ਅਕਾਦਮੀ ਦੇ ਸਕੱਤਰ ਸਾਦਿਕ ਮੁਹੰਮਦ ਨੇ ਵੀ ਹਾਜ਼ਰੀ ਭਰੀ।

ਪ੍ਰਧਾਨਗੀ ਮੰਡਲ ਵਿੱਚ ਡਾ. ਗਗਨਦੀਪ ਥਾਪਾ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਮੋਹਨ ਤਿਆਗੀ, ਜਸਵੀਰ ਰਾਣਾ, ਮੂਲ ਚੰਦ ਸ਼ਰਮਾ, ਪ੍ਰਿੰਸੀਪਲ ਹਰਦਿਆਲ ਸਿੰਘ, ਮੁਹੰਮਦ ਖਲੀਲ ਜ਼ਿਲ੍ਹਾ ਸਿਖਿਆ ਅਫ਼ਸਰ (ਪ) ਮਾਲੇਰਕੋਟਲਾ, ਗੁਰਮੀਤ ਸਿੰਘ ਬੁਰਜ, ਨਰਿੰਦਰ ਸਿੰਘ ਸ਼ਾਮਲ ਸਨ। ਵਿਧਾਇਕ ਡਾ. ਜ਼ਮੀਲ-ਉਰ-ਰਹਿਮਾਨ ਨੇ ਪੁਸਤਕ ਲੋਕ ਅਰਪਣ ਕੀਤੀ ਤੇ ਪੁਸਤਕ ਦੇ ਲੇਖਕ ਬਲਵਿੰਦਰ ਸਿੰਘ ਬੁਰਜ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਸ਼ੇ ’ਤੇ ਕੋਈ ਪੁਸਤਕ ਲਿਖਣਾ ਮਾਣ ਵਾਲੀ ਗੱਲ ਹੈ। ਡਾ. ਧਰਮ ਚੰਦ ਬਾਤਿਸ਼, ਗੁਰਦਿਆਲ ਨਿਰਮਾਣ, ਡਾ. ਅਨਵਰ ਚਿਰਾਗ਼, ਡਾ. ਕਮਲਜੀਤ ਸਿੰਘ ਟਿੱਬਾ, ਮਾਸਟਰ ਲਖਵਿੰਦਰ ਸਿੰਘ, ਮਾਸਟਰ ਸਾਜ਼ਿਦ ਇਸਹਾਕ, ਹਰਜੀਤ ਸਿੰਘ ਖੇੜੀ, ਡਾ. ਮੁਹੰਮਦ ਸ਼ਫੀਕ, ਮਲਕੀਤ ਸਿੰਘ ਬਿਲਿੰਗ, ਰਣਜੀਤ ਸਿੰਘ ਸਵੀ, ਮਦਨ ਮਦਹੋਸ਼, ਦਰਸ਼ਨ ਸਿੰਘ ਦਰਦੀ ਨੇ ਪੁਸਤਕ ’ਤੇ ਵਿਚਾਰ ਪੇਸ਼ ਕੀਤੇ ਤੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੂੰ ਪੁਸਤਕ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਕੰਵਰ ਜਸਮਿੰਦਰ ਪਾਲ ਸਿੰਘ ਬਿੱਕਰ ਸਿੰਘ ਸੋਹੀ, ਤੋਚੀ ਬਾਈ, ਤਰਲੋਚਨ ਸਿੰਘ ਅਤੇ ਮੰਚ ਦੇ ਮੈਂਬਰ ਹਾਜ਼ਰ ਸਨ। ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।

Advertisement
×