ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਗੇਟ ਰੈਲੀ

2016 ਤੋਂ ਏਰੀਅਰ ਨਾ ਦੇਣ ਕਾਰਨ ਰੋਸ
Advertisement

ਪੱਤਰ ਪ੍ਰੇਰਕ

ਪਟਿਆਲਾ, 18 ਜੂਨ

Advertisement

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ਤਹਿਤ ਮੁੱਖ ਦਫ਼ਤਰ ਪਟਿਆਲਾ ਦੇ ਗੇਟ ’ਤੇ ਐਸੋਸੀਏਸ਼ਨ ਸਰਕਲ ਪਟਿਆਲਾ ਅਤੇ ਹੈੱਡ ਆਫ਼ਿਸ ਯੂਨਿਟ ਪਟਿਆਲਾ ਵੱਲੋਂ ਅੱਜ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸਰਕਲ ਪ੍ਰਧਾਨ ਸੰਤ ਰਾਮ ਚੀਮਾ, ਸਰਕਲ ਸਕੱਤਰ ਰਾਮ ਚੰਦ ਬਖਸ਼ੀਵਾਲ, ਕ੍ਰਿਸ਼ਨ ਦੇਵ, ਗੁਰਚਰਨ ਸਿੰਘ, ਸੋਹਣ ਸਿੰਘ ਸਮਾਣਾ, ਲਖਵੀਰ ਸਿੰਘ, ਨਾਥ ਰਾਮ, ਰਾਮ ਸਿੰਘ ਸਨੌਰ, ਮਹਿੰਦਰ ਸਿੰਘ ਮੰਡੋੜ, ਬਲਵਿੰਦਰ ਸਿੰਘ ਧਬਲਾਨ, ਡਵੀਜ਼ਨ ਪ੍ਰਧਾਨ ਅਤਰ ਸਿੰਘ, ਰਾਮ ਚੰਦ ਲਹਿਲ, ਕਰਨੈਲ ਸਿੰਘ ਰਾਜਪੁਰਾ, ਗੁਰਜੀਤ ਸਿੰਘ ਨਾਭਾ, ਲਖਵੀਰ ਸਿੰਘ ਮਾਡਲ ਟਾਊਨ, ਕ੍ਰਿਸ਼ਨ ਕੁਮਾਰ, ਸੁਰਿੰਦਰ ਸਿੰਘ ਖ਼ਾਲਸਾ ਤੋਂ ਇਲਾਵਾ ਹੈੱਡ ਆਫ਼ਿਸ ਯੂਨਿਟ ਦੇ ਅਮਰਨਾਥ ਪਾਰਸਾ ਅਤੇ ਭੁਪਿੰਦਰ ਕੁਮਾਰ ਕੱਕੜ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਦੀ ਮੈਨੇਜਮੈਂਟ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਦੀ ਸੁਧਾਈ ਦੇ ਏਰੀਅਰ ਦਾ ਪਹਿਲੀ ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਕਾਇਆ ਜਾਰੀ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੀ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਾਇਰੈਕਟਰ ਫਾਇਨਾਂਸ ਨਾਲ ਮੀਟਿੰਗ ਹੋਈ। ਇਸ ਦੌਰਾਨ ਡਾਇਰੈਕਟਰ ਵੱਲੋਂ ਏਰੀਅਰ ਦੀਆਂ ਕਿਸ਼ਤਾਂ ਜਲਦੀ ਦੇਣ ਦਾ ਭਰੋਸਾ ਦਿਵਾਇਆ ਗਿਆ।

Advertisement