ਸਿਆਸੀ ਆਗੂਆਂ ਨੇ ਲੌਂਗੋਵਾਲ ਨਾਲ ਦੁੱਖ ਵੰਡਾਇਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧੀ ਬੀਬੀ ਗੁਰਮਨ ਕੌਰ ਦੀਆਂ ਅਸਥੀਆਂ ਚੁਗਣ ਅਤੇ ਅੰਗੀਠਾ ਸਾਂਭਣ ਦੀ ਰਸਮ ਰਾਮਬਾਗ ਸ਼ਮਸ਼ਾਨਘਾਟ ਲੌਂਗੋਵਾਲ ਵਿੱਚ ਹੋਈ। ਅੱਜ ਵੀ ਵੱਡੀ ਗਿਣਤੀ ’ਚ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵਲੋਂ ਘਰ ਪੁੱਜ ਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਦੁੱਖ ਸਾਂਝਾ ਕੀਤਾ ਗਿਆ। ਅੱਜ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਇਫਕੋ ਦੇ ਡਾਇਰੈਕਟਰ ਜਗਦੀਪ ਸਿੰਘ ਨਕਈ, ਸਾਬਕਾ ਡੀਐੱਸਪੀ ਨਾਹਰ ਸਿੰਘ, ਨੌਜਵਾਨ ਆਗੂ ਅਮਨਬੀਰ ਸਿੰਘ ਚੈਰੀ, ਪ੍ਰਿਤਪਾਲ ਸਿੰਘ ਹਾਂਡਾ, ਹਰਦੇਵ ਸਿੰਘ ਹੰਝਰਾ, ਚੇਅਰਮੈਨ ਮਹਿੰਦਰ ਸਿੰਘ ਦੁਲਟ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਬੁੱਗਰ, ਬਾਬਾ ਮੁਨੀ ਜੀ ਸ਼ੇਰੋਂ ਵਾਲੇ, ਬਾਬਾ ਜਗਦੀਪ ਸਿੰਘ ਛਾਹੜ, ਵਰਿੰਦਰਪਾਲ ਸਿੰਘ ਟੀਟੂ , ਬਾਬਾ ਪਵਿੱਤਰ ਸਿੰਘ ਖਨੌਰੀ ਨੇ ਭਾਈ ਲੌਂਗੋਵਾਲ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਡਾ. ਬਲਕਾਰ ਸਿੰਘ ਸਿੱਖ ਸਕਾਲਰ, ਕਰਨੈਲ ਸਿੰਘ ਪੀਰ ਮੁਹੰਮਦ, ਬਾਬਾ ਲੱਖਾ ਸਿੰਘ ਕੋਟੇ ਵਾਲੇ, ਡਾ. ਪੰਕਜਪ੍ਰੀਤ ਸਿੰਘ, ਡਾ. ਰਾਹਤਦੀਪ ਸਿੰਘ, ਡਾ. ਸੰਦੀਪਇੰਦਰ ਸਿੰਘ ਚੀਮਾਂ ਸੀਈਓ ਮੀਰੀ ਮੈਡੀਕਲ ਕਾਲਜ, ਜਗਦੀਪ ਸਿੰਘ ਚੀਮਾ ਫ਼ਤਹਿਗੜ੍ਹ ਸਾਹਿਬ, ਤਲਵਿੰਦਰ ਸਿੰਘ ਬੁੱਟਰ ਸਿੱਖ ਵਿਦਵਾਨ, ਬਲਦੇਵ ਸਿੰਘ ਝੰਡੂਕੇ, ਨਰਿੰਦਰਪਾਲ ਸਿੰਘ ਹੁੰਦਲ, ਹਰਿੰਦਰ ਸਿੰਘ ਯੂ.ਕੇ ਆਦਿ ਵਲੋਂ ਲੌਂਗੋਵਾਲ ਪਰਿਵਾਰ ਨਾਲ ਦੁੱਖ ਵੰਡਾਇਆ।