ਤਿਉਹਾਰਾਂ ਦੇ ਮੱਦੇਨਜ਼ਰ ਪੁਲੀਸ ਦੀ ਸਖਤੀ;12 ਵਾਹਨਾਂ ਦੇ ਚਲਾਨ
ਟ੍ਰੈਫਿਕ ਪੁਲੀਸ ਨੇ ਸ਼ਹਿਰ ’ਚ ਤਿਉਹਾਰਾਂ ਦੇ ਮੱਦੇਨਜ਼ਰ ਵੱਧ ਰਹੀ ਟ੍ਰੈਫਿਕ ਸਮੱਸਿਆ ਦਾ ਸੁਚਾਰੂ ਢੰਗ ਨਾਲ ਹੱਲ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦੋ ਗੱਡੀਆਂ ਬਿਨਾਂ ਕਾਗਜ਼ਾਤ, ਪਟਾਕੇ ਮਾਰਦਾ ਬੁਲੇਟ...
Advertisement
ਟ੍ਰੈਫਿਕ ਪੁਲੀਸ ਨੇ ਸ਼ਹਿਰ ’ਚ ਤਿਉਹਾਰਾਂ ਦੇ ਮੱਦੇਨਜ਼ਰ ਵੱਧ ਰਹੀ ਟ੍ਰੈਫਿਕ ਸਮੱਸਿਆ ਦਾ ਸੁਚਾਰੂ ਢੰਗ ਨਾਲ ਹੱਲ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦੋ ਗੱਡੀਆਂ ਬਿਨਾਂ ਕਾਗਜ਼ਾਤ, ਪਟਾਕੇ ਮਾਰਦਾ ਬੁਲੇਟ ਮੋਟਰ ਸਾਈਕਲ ਸਣੇ 12 ਚਲਾਨ ਕੀਤੇ ਗਏ। ਟ੍ਰੈਫਿਕ ਪੁਲੀਸ ਮੁਖੀ ਝਿਰਮਲ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੀਰੀ ਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਸ਼ਹਿਰ ਵਿਚ ਆਵਾਜਾਈ ਕਾਫੀ ਵਧੀ ਹੋਈ ਹੈ। ਹਰ ਵਾਹਨ ਚਾਲਕ ਆਪਣੇ ਵਾਹਨਾਂ ਦੇ ਦਸਤਾਵੇਜ਼ ਅਤੇ ਟ੍ਰੈਫਿਕ ਨਿਯਮਾਂ ਅਨੁਸਾਰ ਹੀ ਵਾਹਨ ਚਲਾਉਣ ਤੇ ਨਿਰਧਾਰਿਤ ਜਗ੍ਹਾਂ ’ਤੇ ਹੀ ਪਾਰਕਿੰਗ ਕਰਨ। ਇਸ ਮੌਕੇ ਉਨ੍ਹਾਂ ਨਾਲ ਹੌਲਦਾਰ ਜਸਪਾਲ ਸਿੰਘ, ਹੌਲਦਾਰ ਸੋਮ ਪ੍ਰਕਾਸ਼ ਵੀ ਮੌਜੂਦ ਸਨ।
Advertisement
Advertisement
×