ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਗਵੰਤ ਮਾਨ ਦੇ ਚੱਲਦੇ ਭਾਸ਼ਣ ’ਚ ਪੁਲੀਸ ਦੀ ਸ਼ਿਕਾਇਤ

ਸਵਰਨਕਾਰ ਸੰਘ ਦੇ ਆਗੂ ਵੱਲੋਂ ਪੁਲੀਸ ’ਤੇ ਨਾਜਾਇਜ਼ ਪ੍ਰੇਸ਼ਾਨ ਕਰਨ ਦੇ ਦੋਸ਼
ਮੁੱਖ ਮੰਤਰੀ ਦੇ ਪ੍ਰੋਗਰਾਮ ਦੌਰਾਨ ਪੁੱਜੇ ਹੋਏ ਇਲਾਕਾ ਵਾਸੀ।
Advertisement

ਮੁੱਖ ਮੰਤਰੀ ਨੇ ਅੱਜ ਧੂਰੀ ਵਿੱਚ 1.59 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਲਾਇਬ੍ਰੇਰੀ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਦੋਂ ਮੁੱਖ ਮੰਤਰੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਵਿਕਾਸ ਕਾਰਜਾਂ ਦੀ ਗੱਲ ਕਰ ਰਹੇ ਸਨ ਤਾਂ ਸਵਰਨਕਾਰ ਸੰਘ ਧੂਰੀ ਦੇ ਇੱਕ ਆਗੂ ਨੇ ਚਲਦੇ ਪ੍ਰੋਗਰਾਮ ਦੌਰਾਨ ਪੰਡਾਲ ਵਿੱਚੋਂ ਉੱਠ ਕੇ ਪੁਲੀਸ ਉੱਤੇ ਉਨ੍ਹਾਂ ਦੇ ਕਾਰੋਬਾਰ ਬੰਦ ਕਰਵਾਉਣ ਦੇ ਗੰਭੀਰ ਦੋਸ਼ ਲਗਾਏ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਸਣੇ ਮੋਬਾਈਲ ਨੰਬਰ ਲਿਖ ਕੇ ਭੇਜਣ ਲਈ ਕਿਹਾ ਅਤੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ।

ਸਵਰਨਕਾਰ ਸੰਘ ਐਸੋਸੀਏਸ਼ਨ ਧੂਰੀ ਦੇ ਆਗੂ ਦਰਸ਼ਨ ਖੁਰਮੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਦੋਂ ਉਹ ਦੁਕਾਨਾਂ ਉੱਤੇ ਕਿਸੇ ਸੋਨਾ ਵੇਚਣ ਆਏ ਵਿਅਕਤੀ ਤੋਂ ਸੋਨਾ ਲੈ ਲੈਂਦੇ ਹਨ। ਉਸ ਦੇ ਨਾਲ ਆਧਾਰ ਕਾਰਡ ਅਤੇ ਦਸਤਖ਼ਤ ਵੀ ਕਰਵਾ ਲੈਂਦੇ ਹਨ ਇਸ ਦੇ ਬਾਵਜੂਦ ਪੁਲੀਸ ਵੱਲੋਂ ਉਨ੍ਹਾਂ ਨੂੰ ਕਥਿਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸ੍ਰੀ ਖੁਰਮੀ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਸੀ ਕਿ ਸਵਰਨਕਾਰਾਂ ਦੀ ਕਿੱਤੇ ਨੂੰ ਬਚਾਉਣ ਲਈ ਕੋਈ ਹਾਂ-ਪੱਖੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।

Advertisement

ਇਸੇ ਦੌਰਾਨ ਕੁਝ ਹੋਰ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਪਹਿਲਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣਾ ਮੰਗ ਪੱਤਰ ਮੁੱਖ ਮੰਤਰੀ ਨੂੰ ਦੇ ਸਕਦੇ ਹਨ ਪਰ ਬਾਅਦ ਵਿੱਚ ਸਬੰਧਤ ਜਥੇਬੰਦੀਆਂ ਨੂੰ ਉਨ੍ਹਾਂ ਦੇ ਨੁਮਾਇੰਦਿਆਂ ਮੁੱਖ ਮੰਤਰੀ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਆਪਣੇ ਮੰਗ ਪੱਤਰ ਦੇਣ ਤੋਂ ਵਾਂਝੇ ਰਹਿ ਗਏ ਹਨ।

ਉਧਰ, ਪੰਜਾਬ ਸਟੇਟ ਵੇਅਰ ਹਾਊਸ ਐਂਡ ਕੰਟੇਨਰ ਦੇ ਸਾਬਕਾ ਚੇਅਰਮੈਨ ਸਤਿੰਦਰ ਸਿੰਘ ਚੱਠਾ ਦੀ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਤੋਂ ਲਗਾਤਾਰ ਬਣਾਈ ਦੂਰੀ ਚਰਚਾ ਦਾ ਵਿਸ਼ਾ ਰਹੀ।

Advertisement