ਕਾਵਿ-ਸੰਗ੍ਰਹਿ ‘ਕਲਮ ਦਾ ਸੀਰ’ ਲੋਕ ਅਰਪਣ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਜੂਨ
ਸਾਹਿਤ ਅਤੇ ਸੱਭਿਆਚਾਰ ਮੰਚ ਸੇਖੋਂ ਦਿੜ੍ਹਬਾ ਵੱਲੋਂ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਮਾਸਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪਿੰਡ ਗੁੱਜਰਾਂ ਦੇ ਵਾਸੀ ਜਗਸੀਰ ਸਿੰਘ ਰਾਈਂ ਦਾ ਪਲੇਠੇ ਸਾਂਝਾ ਕਾਵਿ-ਸੰਗ੍ਰਹਿ ‘ਕਲਮ ਦਾ ਸੀਰ’ ਲੋਕ ਅਰਪਣ ਕੀਤਾ ਗਿਆ। ਮੁੱਖ ਪੇਪਰ ਸੇਵਾਮੁਕਤ ਲੈਕਚਰਾਰ ਨਾਇਬ ਸਿੰਘ ਰਟੋਲਾਂ ਨੇ ਪੜ੍ਹਿਆ ਅਤੇ ਲੇਖਕ ਜਗਸੀਰ ਸਿੰਘ ਦੀ ਲੇਖਣੀ ਦੀ ਸ਼ਲਾਘਾ ਕੀਤੀ।
ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਅਤੇ ਪੈਨਸ਼ਨਰ ਐਸੋਸੀਏਸ਼ਨ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ ਨੇ ਦੱਸਿਆ ਕਿ ਕਾਵਿ-ਸੰਗ੍ਰਹਿ ਵਿੱਚ 23 ਕਵੀਆਂ ਦੀਆਂ ਕਵਿਤਾਵਾਂ ਨੂੰ ਸੰਪਾਦਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਖੇਡ ਲੇਖਕ ਰਾਮਫਲ ਰਾਜਲਹੇੜੀ, ਦਰਸ਼ਨ ਲਾਡਬੰਜਾਰਾ, ਜਗਜੀਤ ਸਿੰਘ ਫਰੀਦਕੋਟ, ਦਲਜੀਤ ਸਿੰਘ ਨਾਮਧਾਰੀ ਚੁੰਨੀਕਲਾਂ, ਮੰਦਰ ਗਿੱਲ ਮੁਹਾਲੀ, ਕੁਲਦੀਪ ਸਿੰਘ ਮਲੂਕਾ, ਜਗਜੀਤ ਸਿੰਘ, ਹਰਵਿੰਦਰ ਸਿੰਘ ਖਾਲਸਾ ਨੇ ਰਚਨਾਵਾਂ ਸਾਂਝੀਆਂ ਕੀਤੀਆਂ। ਲੇਖਕ ਜਗਸੀਰ ਸਿੰਘ ਨੇ ਆਪਣੇ ਇਸ ਪਲੇਠੇ ਸੰਗ੍ਰਹਿ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਗੁਰਤੇਜ ਸਿੰਘ ਜਨਾਲ ਨੇ ਕੀਤਾ।