ਭਾਜਪਾ ਸਰਕਾਰਾਂ ਵਾਲੇ ਸੂਬਿਆਂ ’ਚ ਲੋਕ ਖ਼ੁਸ਼: ਜੈਇੰਦਰ ਕੌਰ
ਸੂਬੇ ’ਚ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾ ਰਹੇ ਲੋਕ: ਹਰਪਾਲਪੁਰ
Advertisement
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਸਬੰਧੀ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਵਿਧਾਨ ਸਭਾ ਹਲਕਾ ਘਨੌਰ ’ਚ ਜ਼ਿਲ੍ਹਾ ਪਰਿਸ਼ਦ ਦੇ ਹਰਪਾਲਪੁਰ ਜ਼ੋਨ ਤੋਂ ਭਾਜਪਾ ਦੇ ਉਮੀਦਵਾਰ ਬਨਾਰਸੀ ਸਿੰਘ ਸੇਖੂਪੁਰ ਤੇ ਬਲਾਕ ਸਮਿਤੀ ਜ਼ੋਨ ਮੰਡੌਲੀ ਤੋਂ ਭਾਜਪਾ ਉਮੀਦਵਾਰ ਕਿਰਨਜੀਤ ਸਿੰਘ ਭੰਗੂ ਦੇ ਹੱਕ ’ਚ ਹੋਈਆਂ ਚੋਣ ਨੂੰ ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਸੂਬਾਈ ਪ੍ਰਧਾਨ ਜੈਇੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਵਾਲ਼ੇ ਸੂਬਿਆਂ ਵਿੱਚ ਹਰ ਥਾਂ ਹੀ ਲੋਕਾਂ ਨੂੰ ਵੱਧ ਸਹੂਲਤਾਂ ਮਿਲ ਰਹੀਆਂ ਹਨ ਜਦੋਂਕਿ ਪੰਜਾਬ ਸਣੇ ਦੂਜੇ ਸੂਬਿਆਂ ਦੇ ਲੋਕ ਸਹੂਲਤਾਂ ਨੂੰ ਤਰਸ ਰਹੇ ਹਨ। ਖਾਸ ਕਰ ਕੇ ਪੰਜਾਬ ਜਿੱਥੇ ‘ਆਪ’ ਦੀ ਹਕੂਮਤ ਹੈ, ਦੇ ਵਾਸੀਆਂ ਨੂੰ ਤਾਂ ਹੋਰ ਵੀ ਵਧੇਰੇ ਮੁਸ਼ਕਲ਼ਾਂ ਨਾਲ ਜੂਝਣਾ ਪੈ ਰਿਹਾ ਹੈ।
ਇਸ ਮੌਕੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸੂਬਿਆਂ ਨਾਲੋਂ ਪਛੜ ਗਿਆ ਹੈ। ਇਹੀ ਕਾਰਨ ਹੈ ਕਿ ਲੋਕ ਪਿੰਡ ਪੱਧਰ ਦੀਆਂ ਇਨ੍ਹਾਂ ਚੋਣਾਂ ’ਚ ‘ਆਪ’ ਨੂੰ ਮੂੰਹ ਨਹੀਂ ਲਾ ਰਹੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ, ਵਿਕਾਸ ਸ਼ਰਮਾ, ਜ਼ਿਲ੍ਹਾ ਪਰਿਸ਼ਦ ਜ਼ੋਨ ਹਰਪਾਲਪੁਰ ਤੋਂ ਬਨਾਰਸੀ ਸਿੰਘ ਸੇਖੂਪੁਰ, ਬਲਾਕ ਸਮਿਤੀ ਉਮੀਦਵਾਰ ਕਿਰਨਜੀਤ ਭੰਗੂ, ਇੰਦਰਜੀਤ ਬਾਲਮੀਕਿ, ਪੰਡਤ ਰਾਮ ਮੂਰਤੀ ਸ਼ਰਮਾ, ਸੁਲੱਖਣ ਭੰਗੂ ਅਤੇ ਮੰਨੂ ਸ਼ਰਮਾ ਸਣੇ ਹੋਰ ਆਗੂ ਵੀ ਹਾਜ਼ਰ ਸਨ।
Advertisement
×

