ਹਰਭਜਨ ਸਿੰਘ ਬੁੱਟਰ ਦੀ ਅਗਵਾਈ ਵਾਲੀ ‘ਕ੍ਰਾਂਤੀਕਾਰੀ ਕਿਸ਼ਾਨ ਯੂਨੀਆਨ’ (ਬੁੱਟਰ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਈ ਏਜੰਡਿਆਂ ’ਤੇ ਵਿਚਾਰ ਵਟਾਂਦਰਾ ਕਰਨ ਸਮੇਤ ਕੁਝ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਸ੍ਰੀ ਤੁੱਲੇਵਾਲ ਨੇ ਦੱਸਿਆ ਕਿ ਇਸ ਦੌਰਾਨ ਹਰਭਜਨ ਸਿੰਘ ਧੂਹੜ ਨੂੰ ਕਾਰਜਕਾਰੀ ਸਕੱਤਰ, ਲਛਕਰ ਸਿੰਘ ਆਜ਼ਾਦ ਨੂੰ ਕਾਰਜਕਾਰੀ ਖਜ਼ਾਨਚੀ ਅਤੇ ਗੁਰਦੀਪ ਸਿੰਘ ਦੀਪਾ ਨੂੰ ਕਾਰਜਕਾਰੀ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਰਾਜਵਿਆਪੀ ਪ੍ਰੋਗਰਾਮ ਤਹਿਤ 8 ਦਸੰਬਰ ਨੂੰ ਬਿਜਲੀ ਗਰਿੱਡਾਂ ਅੱਗੇ ਬਿਜਲੀ ਸੋਧ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਵੀ ਲਿਆ ਗਿਆ। ਜਿਸ ’ਚ ਯੂਨੀਅਨ ਆਗੂਆਂ ਤੇ ਮੈਬਰਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਸਾਮਲ ਹੋਣ ਲਈ ਆਖਿਆ ਗਿਆ। ਇਸ ਮੀਟਿੰਗ ਵਿੱਚ ਨਾਭਾ ਬਲਾਕ ਤੋਂ ਹਰਜੀਤ ਸਿੰਘ, ਦਾਰਾ ਸਿੰਘ ਪਹਾੜਪੁਰ, ਗੁਰਦੀਪ ਸਿੰਘ ਸਿਉਣਾ, ਸੁਖਵਿੰਦਰ ਸਿੰਘ ਲਾਲੀ, ਲਸ਼ਕਰ ਸਿੰਘ ਆਜ਼ਾਦ, ਗੁਰਤੇਜ ਸਿੰਘ, ਹਰਭਜਨ ਸਿੰਘ ਧੂਹੜ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

