ਨੰਬਰਦਾਰ ਯੂਨੀਅਨ ਦੇ ਅਹੁਦੇਦਾਰ ਚੁਣੇ
ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਲਹਿਰਾਗਾਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਮੰਡੀ ਵਾਲਾ ਗੁਰੂ ਘਰ ਵਿੱਚ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਨੰਬਰਦਾਰ ਮਨਜੀਤ ਸਿੰਘ ਨੰਗਲਾ ਨੂੰ ਤਹਿਸੀਲ ਲਹਿਰਾਗਾਗਾ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਕਿਰਪਾਲ...
ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਲਹਿਰਾਗਾਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਮੰਡੀ ਵਾਲਾ ਗੁਰੂ ਘਰ ਵਿੱਚ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਨੰਬਰਦਾਰ ਮਨਜੀਤ ਸਿੰਘ ਨੰਗਲਾ ਨੂੰ ਤਹਿਸੀਲ ਲਹਿਰਾਗਾਗਾ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਕਿਰਪਾਲ ਸਿੰਘ ਭੰਗੂ ਭਾਈ ਕੀ ਪਿਸ਼ੋਰ ਅਤੇ ਕੇਵਲ ਸਿੰਘ ਮੱਲੀ ਰੱਤਾ ਖੇੜਾ ਨੂੰ ਸਰਪ੍ਰਸਤ, ਗੁਰਮੇਲ ਸਿੰਘ ਬਖੋਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੰਤ ਸਿੰਘ ਲਹਿਲ ਕਲਾਂ ਨੂੰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸੰਗਤੀਵਾਲਾ ਨੂੰ ਖਜ਼ਾਨਚੀ, ਜਗਦੇਵ ਸਿੰਘ ਚੋਟੀਆਂ ਨੂੰ ਸਹਾਇਕ ਖਜ਼ਾਨਚੀ, ਨਰਾਇਣ ਸਿੰਘ ਫਲੇੜਾ ਨੂੰ ਜਨਰਲ ਸਕੱਤਰ, ਸੁਰਿੰਦਰ ਸਿੰਘ ਫਤਿਹਗੜ੍ਹ ਤੇ ਗੁਰਮੀਤ ਕੌਰ ਗੁਰਨੇ ਕਲਾਂ ਨੂੰ ਸਹਾਇਕ ਸਕੱਤਰ, ਸੁਰਿੰਦਰ ਪਾਲ ਸਿੰਘ ਸੰਗਤਪੁਰਾ ਨੂੰ ਸਕੱਤਰ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਮਨਜੀਤ ਸਿੰਘ ਨੰਗਲਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਣਗੇ। ਕਿਸੇ ਵੀ ਨੰਬਰਦਾਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ। ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਪ੍ਰੀਤ ਮਹਿੰਦਰ ਸਿੰਘ ਭਾਈ ਕੀ ਪਿਸ਼ੋਰ, ਕਿਰਪਾਲ ਸਿੰਘ, ਗੁਰਮੇਲ ਸਿੰਘ ਮੇਲੀ, ਗੁਰਨਾਮ ਸਿੰਘ ਸੰਧੂ ਲਹਿਰਾਗਾਗਾ, ਮਾਸਟਰ ਅਜੈਬ ਸਿੰਘ ਕੋਟੜਾ, ਹਰਦੀਪ ਸਿੰਘ ਲੁਦਾਲ , ਹਰਦੀਪ ਸਿੰਘ ਚੰਗਾਲੀਵਾਲਾ, ਸੁਖਦੇਵ ਸਿੰਘ ਲਹਿਲ ਕਲਾਂ, ਕੇਵਲ ਸਿੰਘ ਮੱਲੀ, ਭਗਤਾ ਸਿੰਘ ਘੋੜੇਨਾਬ, ਮਦਨ ਸਿੰਘ ਰਾਏਧਰਾਣਾ ਤੇ ਮੇਲਾ ਸਿੰਘ ਭੁਟਾਲ ਕਲਾਂ ਮੌਜੂਦ ਸਨ।