ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰਾਇਮਰੀ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਦੇ ਅਹੁਦੇਦਾਰ ਚੁਣੇ

ਪੱਤਰ ਪ੍ਰੇਰਕ ਸ਼ੇਰਪੁਰ, 8 ਜੁਲਾਈ ਪ੍ਰਾਇਮਰੀ ਐਗਰੀਕਲਚਰਲ ਡਿਵੈਲਪਮੈਂਟ ਬੈਂਕ (ਪੀਏਡੀਬੀ) ਸ਼ੇਰਪੁਰ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਹਾਜ਼ਰੀਨ ਮੈਂਬਰਾਨ ਨੇ ਤਰਲੋਚਨ ਸਿੰਘ ਸਲੇਮਪੁਰ ਨੂੰ ਪ੍ਰਧਾਨ, ਜਗਦੇਵ ਸਿੰਘ ਸ਼ੇਰਪੁਰ ਨੂੰ ਮੀਤ ਪ੍ਰਧਾਨ, ਗੁਰਦੇਵ ਕੌਰ ਟਿੱਬਾ, ਅੰਮ੍ਰਿਤਪਾਲ ਸਿੰਘ ਅਲੀਪੁਰ, ਸ੍ਰੀ ਰਾਮ ਫਰਵਾਹੀ ਅਤੇ...
Advertisement

ਪੱਤਰ ਪ੍ਰੇਰਕ

ਸ਼ੇਰਪੁਰ, 8 ਜੁਲਾਈ

Advertisement

ਪ੍ਰਾਇਮਰੀ ਐਗਰੀਕਲਚਰਲ ਡਿਵੈਲਪਮੈਂਟ ਬੈਂਕ (ਪੀਏਡੀਬੀ) ਸ਼ੇਰਪੁਰ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਹਾਜ਼ਰੀਨ ਮੈਂਬਰਾਨ ਨੇ ਤਰਲੋਚਨ ਸਿੰਘ ਸਲੇਮਪੁਰ ਨੂੰ ਪ੍ਰਧਾਨ, ਜਗਦੇਵ ਸਿੰਘ ਸ਼ੇਰਪੁਰ ਨੂੰ ਮੀਤ ਪ੍ਰਧਾਨ, ਗੁਰਦੇਵ ਕੌਰ ਟਿੱਬਾ, ਅੰਮ੍ਰਿਤਪਾਲ ਸਿੰਘ ਅਲੀਪੁਰ, ਸ੍ਰੀ ਰਾਮ ਫਰਵਾਹੀ ਅਤੇ ਨਿਰਭੈ ਸਿੰਘ ਆਦਿ ਮੈਂਬਰ ਡਾਇਰੈਕਟਰ ਚੁਣੇ ਗਏ। ਇਸ ਚੋਣ ਮੌਕੇ ਉਕਤ ਅਹੁਦੇਦਾਰਾਂ ਤੋਂ ਇਲਾਵਾ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਬੈਂਕ ਨਾਲ ਜੁੜੇ ਕਿਸਾਨ ਅਤੇ ਹੋਰ ਲੋਕ ਹਾਜ਼ਰ ਸਨ। ਚੋਣ ਮਗਰੋਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਰਾਜ ਲਘੂ ਉਦਯੋਗ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਆਪਣੇ ਗ੍ਰਹਿ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ। ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਜੁੜੇ ਹਰੇਕ ਅਦਾਰੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨਵੀਂ ਨੂੰ ਉਤਸ਼ਾਹ ਨਾਲ ਤਕੜੇ ਹੋ ਕੇ ਕਿਸਾਨਾਂ ਦੇ ਹਿੱਤਾਂ ਦੀ ਪੈਰਵੀ ਕਰਨ ਲਈ ਕਿਹਾ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਉਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

 

Advertisement