ਨੰਬਰਦਾਰਾਂ ਵੱਲੋਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼
ਪੰਜਾਬ ਨੰਬਰਦਾਰਾ ਯੂਨੀਅਨ ਲਹਿਰਾ ਦਾ ਇਕੱਠ ਡਿਵੀਜ਼ਨ ਪ੍ਰਧਾਨ ਹਰਦੀਪ ਸਿੰਘ ਚੰਗਾਲੀਵਾਲਾ ਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਲਹਿਰਾਗਾਗਾ ਦੇ ਵੱਡੀ ਗਿਣਤੀ ਨੰਬਰਦਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰੈੱਸ ਸਕੱਤਰ ਹਰਦੀਪ ਸਿੰਘ ਲਦਾਲ ਅਤੇ ਸਾਥੀਆਂ ਨੇ ਮੰਗ ਕੀਤੀ ਕਿ ਨੰਬਰਦਾਰਾ ਯੂਨੀਅਨ...
Advertisement
ਪੰਜਾਬ ਨੰਬਰਦਾਰਾ ਯੂਨੀਅਨ ਲਹਿਰਾ ਦਾ ਇਕੱਠ ਡਿਵੀਜ਼ਨ ਪ੍ਰਧਾਨ ਹਰਦੀਪ ਸਿੰਘ ਚੰਗਾਲੀਵਾਲਾ ਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਲਹਿਰਾਗਾਗਾ ਦੇ ਵੱਡੀ ਗਿਣਤੀ ਨੰਬਰਦਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰੈੱਸ ਸਕੱਤਰ ਹਰਦੀਪ ਸਿੰਘ ਲਦਾਲ ਅਤੇ ਸਾਥੀਆਂ ਨੇ ਮੰਗ ਕੀਤੀ ਕਿ ਨੰਬਰਦਾਰਾ ਯੂਨੀਅਨ ਦੀਆਂ ਜੋ ਮੰਗਾਂ ਹਨ ਸਰਕਾਰ ਨੂੰ ਜਲਦੀ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤਾ ਜਾਵੇ ਅਤੇ ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਨੇ ਕਾਫੀ ਸਮਾਂ ਪਹਿਲਾਂ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਮੰਨਣ ਪ੍ਰਤੀ ਹਾਮੀ ਪਰੀ ਸੀ ਪਰ ਅਜੇ ਤੱਕ ਮੰਨੀਆਂ ਨਹੀਂ ਗਈਆਂ। ਇਸ ਲਈ ਨੰਬਰਦਾਰਾਂ ਦੀਆਂ ਮੰਗਾਂ ’ਤੇ ਗੌਰ ਕੀਤੀ ਜਾਵੇ ਨਹੀਂ ਫਿਰ ਨੰਬਰਦਾਰ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
Advertisement
Advertisement