ਹੁਣ ਆਮ ਆਦਮੀ ਕਲੀਨਿਕਾਂ ’ਚ ਵੀ ਲੱਗਣਗੇ ਹਲਕਾਅ ਦੇ ਟੀਕੇ
ਸਿਵਲ ਸਰਜਨ ਸੰਗਰੂਰ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਹਲਕਾਅ ਰੋਕੂ ਟੀਕੇ ਲਗਾਏ ਜਾਣਗੇ। ਇਸ ਦਾ ਮਕਸਦ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਹੈ। ਡਾ....
Advertisement
ਸਿਵਲ ਸਰਜਨ ਸੰਗਰੂਰ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਹਲਕਾਅ ਰੋਕੂ ਟੀਕੇ ਲਗਾਏ ਜਾਣਗੇ। ਇਸ ਦਾ ਮਕਸਦ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਹੈ। ਡਾ. ਕਾਮਰਾ ਨੇ ਦੱਸਿਆ ਕਿ ਇਹ ਟੀਕਾ ਜਾਨਵਰ ਦੇ ਕੱਟਣ ਦੇ ਤੁਰੰਤ (ਜ਼ੀਰੋ ਪਹਿਲੇ), ਤੀਸਰੇ, ਸੱਤਵੇਂ ਅਤੇ 28ਵੇਂ ਦਿਨ ਲਗਵਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਜਾਨਵਰ ਦੇ ਕੱਟਣ ਉਪਰੰਤ ਨੇੜੇ ਦੇ ਸਰਕਾਰੀ ਹਸਪਤਾਲ, ਐੱਸਡੀਐੱਚ, ਸੀਐੱਚਸੀ ਜਾਂ ਆਮ ਆਦਮੀ ਕਲੀਨਿਕ ਵਿਚ ਪਹੁੰਚ ਕੇ ਇਹ ਟੀਕਾ ਲਗਵਾ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਡਾਕਟਰੀ ਸਲਾਹ ਅਨੁਸਾਰ ਟੀਕਾ ਨਹੀਂ ਲਗਵਾਇਆ ਜਾਂਦਾ ਤਾਂ ਇਹ ਕਈ ਵਾਰ ਖ਼ਤਰੇ ਦਾ ਕਾਰਨ ਬਣ ਸਕਦਾ ਹੈ।
Advertisement
Advertisement
×