ਹਲਕੇ ’ਚ ਛੇਤੀ ਬਣਨਗੀਆਂ ਨਵੀਆਂ ਸੜਕਾਂ: ਭਰਾਜ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਲਕਾ ਸੰਗਰੂਰ ਵਿੱਚ 1 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਲਗਪਗ 40 ਕਿਲੋਮੀਟਰ ਲੰਮੀਆਂ 10 ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ। ਵਿਧਾਇਕਾ ਭਰਾਜ ਨੇ ਦੱਸਿਆ ਕਿ ਭਵਾਨੀਗੜ੍ਹ-ਭੱਟੀਵਾਲ ਰੋਡ ਤੋਂ ਭੜੋ ਤੱਕ, ਨਰੈਣਗੜ...
Advertisement
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਲਕਾ ਸੰਗਰੂਰ ਵਿੱਚ 1 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਲਗਪਗ 40 ਕਿਲੋਮੀਟਰ ਲੰਮੀਆਂ 10 ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ। ਵਿਧਾਇਕਾ ਭਰਾਜ ਨੇ ਦੱਸਿਆ ਕਿ ਭਵਾਨੀਗੜ੍ਹ-ਭੱਟੀਵਾਲ ਰੋਡ ਤੋਂ ਭੜੋ ਤੱਕ, ਨਰੈਣਗੜ ਫਿਰਨੀ, ਫੁੰਮਣਵਾਲ ਤੋਂ ਬੀਂਬੜੀ, ਜਲਾਣ ਤੋਂ ਭਲਵਾਨ, ਘਰਾਚੋਂ ਕੁਟੀਆ ਤੋਂ ਨਾਗਰਾ ਸਮੇਤ ਸੜਕਾਂ ਦੀ ਉਸਾਰੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
Advertisement
Advertisement
×