ਐੱਨ ਸੀ ਸੀ ਕੈਡੇਟ ਮਨਪ੍ਰੀਤ ਕੌਰ ਦਾ ਸਨਮਾਨ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਐੱਨ ਸੀ ਸੀ ਆਰਮੀ ਵਿੰਗ ਦੀ ਕੈਡੇਟ ਮਨਪ੍ਰੀਤ ਕੌਰ ਨੂੰ ਪ੍ਰੀ ਆਰ ਡੀ ਲਈ ਚੁਣਿਆ ਗਿਆ। ਪੰਜਾਬ ਬਟਾਲੀਅਨ ਦੇ ਲੈਫਟੀਨੈਂਟ ਡਾ. ਜੈਦੀਪ ਸਿੰਘ ਨੇ ਦੱਸਿਆ ਕਿ ਰੋਪੜ ਵਿੱਚ ਭਾਰਤੀ ਫੌਜ ਵੱਲੋਂ ਐੱਨ ਸੀ ਸੀ...
Advertisement
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਐੱਨ ਸੀ ਸੀ ਆਰਮੀ ਵਿੰਗ ਦੀ ਕੈਡੇਟ ਮਨਪ੍ਰੀਤ ਕੌਰ ਨੂੰ ਪ੍ਰੀ ਆਰ ਡੀ ਲਈ ਚੁਣਿਆ ਗਿਆ। ਪੰਜਾਬ ਬਟਾਲੀਅਨ ਦੇ ਲੈਫਟੀਨੈਂਟ ਡਾ. ਜੈਦੀਪ ਸਿੰਘ ਨੇ ਦੱਸਿਆ ਕਿ ਰੋਪੜ ਵਿੱਚ ਭਾਰਤੀ ਫੌਜ ਵੱਲੋਂ ਐੱਨ ਸੀ ਸੀ ਦੇ ਚਾਰ ਕੈਂਪ ਕਰਵਾਏ ਜਿਸ ਵਿੱਚ ਮਨਪ੍ਰੀਤ ਕੌਰ ਦੀ ਚੋਣ ਹੋਈ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਦੇਵਕੀ ਨੰਦਨ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੂਆ, ਜਨਰਲ ਸਕੱਤਰ ਅਮਨਜੋਤ ਸਿੰਘ, ਵਿੱਤ ਸਕੱਤਰ ਰਿਤੇਸ਼ ਬਾਂਸਲ ਅਤੇ ਸਕੱਤਰ ਵਿਜੈ ਆਰਿਆ ਵੱਲੋਂ ਮਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼, ਰਜਿਸਟਰਾਰ ਡਾ. ਸ਼ੇਰ ਸਿੰਘ, ਬਰਸਰ ਡਾ. ਵੰਦਨਾ ਗੁਪਤਾ, ਡਾ. ਗੁਰਪ੍ਰੀਤ ਸਿੰਘ, ਡਾ. ਤਰਨਜੀਤ ਸਿੰਘ ਤੇ ਮਨਦੀਪ ਸਿੱਧੂ ਹਾਜ਼ਰ ਸਨ।
Advertisement
Advertisement
Advertisement
×

