ਟਰੇਨਿੰਗ ਕੈਂਪ ਲਈ ਨੈਸ਼ਨਲ ਕੈਡਿਟ ਕੋਰ ਯੂਨਿਟ ਰਵਾਨਾ
ਲਹਿਰਾਗਾਗਾ: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਨੈਸ਼ਨਲ ਕੈਡਿਟ ਕੋਰ ਯੂਨਿਟ ਸਾਲਾਨਾ ਟਰੇਨਿੰਗ ਕੈਂਪ ਲਈ ਰਵਾਨਾ ਹੋਇਆ। ਸੁਭਾਸ਼ ਚੰਦ ਮਿੱਤਲ ਦੀ ਅਗਵਾਈ ਵਿੱਚ ਸਕੂਲ ਦੇ 24 ਕੈਡਿਟ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿੱਚ 11 ਜੁਲਾਈ ਤੱਕ ਸਿਖਲਾਈ ਪ੍ਰਾਪਤ ਕਰਨਗੇ। ਸੁਭਾਸ਼ ਚੰਦ ਮਿੱਤਲ...
Advertisement
ਲਹਿਰਾਗਾਗਾ: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਨੈਸ਼ਨਲ ਕੈਡਿਟ ਕੋਰ ਯੂਨਿਟ ਸਾਲਾਨਾ ਟਰੇਨਿੰਗ ਕੈਂਪ ਲਈ ਰਵਾਨਾ ਹੋਇਆ। ਸੁਭਾਸ਼ ਚੰਦ ਮਿੱਤਲ ਦੀ ਅਗਵਾਈ ਵਿੱਚ ਸਕੂਲ ਦੇ 24 ਕੈਡਿਟ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿੱਚ 11 ਜੁਲਾਈ ਤੱਕ ਸਿਖਲਾਈ ਪ੍ਰਾਪਤ ਕਰਨਗੇ। ਸੁਭਾਸ਼ ਚੰਦ ਮਿੱਤਲ ਨੇ ਕਿਹਾ ਕਿ ਐੱਨਸੀਸੀ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਜਿੱਥੇ ਨੌਜਵਾਨ ਵਰਗ ਦੇਸ਼ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ, ਉੱਥੇ ਉਸ ਲਈ ਫ਼ੌਜ, ਪੁਲੀਸ ਵਰਗੇ ਵੱਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਰਾਹ ਖੁੱਲ੍ਹਦੇ ਹਨ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਖੇਡ ਇੰਚਾਰਜ ਨਰੇਸ਼ ਚੌਧਰੀ ਅਤੇ ਹਾਜ਼ਰ ਅਧਿਆਪਕਾਂ ਨੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। -ਪੱਤਰ ਪ੍ਰੇਰਕ
Advertisement
Advertisement